ਇਸ ਦਿਨ ਰਿਲੀਜ਼ ਹੋਵੇਗੀ ਸਲਮਾਨ ਖ਼ਾਨ ਦੀ ਫਿਲਮ ''ਅੰਤਿਮ''

11/25/2021 12:19:54 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਆਪਣੀ ਨਵੀਂ ਫਿਲਮ 'ਅੰਤਿਮ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਬਾਲੀਵੁੱਡ ਦੇ ਭਾਈਜਾਨ ਕਹਾਉਣ ਵਾਲੇ ਸਲਮਾਨ ਇਸ ਫਿਲਮ ਵਿਚ ਇਕ ਸਿੱਖ ਪੁਲਸ ਅਧਿਕਾਰੀ ਦਾ ਕਿਰਦਾਰ ਅਦਾ ਕਰ ਰਹੇ ਹਨ। ਸਲਮਾਨ ਖ਼ਾਨ ਸਟਰਾਰ ਫਿਲਮ "ਅੰਤਿਮ" 26 ਨਵੰਬਰ ਨੂੰ ਰਿਲੀਜ਼ ਹੋਵੇਗੀ।
ਬਿੱਗ ਬੌਸ ਤੋਂ ਬਾਅਦ ਹੁਣ ਸਲਮਾਨ ਖ਼ਾਨ ਆਗਮੀ ਫਿਲਮ "ਅੰਤਿਮ" ਦਿ ਫਾਈਨਲ ਟਰੁੱਥ 'ਚ ਨਜ਼ਰ ਆਉਣਗੇ। ਇਸ ਫਿਲਮ ਵਿਚ ਜਿਥੇ ਸਲਮਾਨ ਖ਼ਾਨ ਇਕ ਪੁਲਸ ਅਫਸਰ ਦੀ ਭੂਮਿਕਾ ਅਦਾ ਕਰ ਰਹੇ ਹਨ ਉਥੇ ਹੀ ਉਨ੍ਹਾਂ ਦੀ ਭੈਣ ਅਰਪਿਤਾ ਦੇ ਪਤੀ ਆਯੂਸ਼ ਸ਼ਰਮਾ ਇਕ ਵਿਲੇਨ ਦਾ ਕਿਰਦਾਰ ਅਦਾ ਕਰ ਰਹੇ ਹਨ।
ਫਿਲਮ "ਅੰਤਿਮ" ਦਿ ਫਾਈਨਲ ਟਰੁੱਥ ਇਕ ਥ੍ਰਿਲਰ ਅਤੇ ਐਕਸ਼ਨ ਨਾਲ ਭਰਪ ਫਿਲਮ ਹੈ। ਇਹ ਫਿਲਮ ਇਕ ਪੁਲਸ ਅਧਿਕਾਰੀ ਅਤੇ ਵਿਲੇਨ ਵਿਚਾਲੇ ਸੱਚਾਈ ਨੂੰ ਲੈ ਕੇ ਜਾਰੀ ਲੜਾਈ 'ਤੇ ਅਧਾਰਤ ਹੈ। ਇਸ ਫਿਲਮ ਦੇ ਨਿਰਮਾਤਾ ਖ਼ੁਦ ਸਲਮਾਨ ਖ਼ਾਨ ਹਨ। ਇਸ ਫਿਲਮ ਦਾ ਸਕ੍ਰੀਨਪਲੇਅ ਅਤੇ ਡਾਇਲਾਗ ਮਹੇਸ਼ ਵੀ ਮਾਨਜੇਕਰ ਵੱਲੋਂ ਲਿਖਿਆ ਗਿਆ ਹੈ ਅਤੇ ਉਨ੍ਹਾਂ ਨੇ ਹੀ ਇਸ ਫਿਲਮ ਨੂੰ ਡਾਇਰੈਕਟ ਕੀਤ ਹੈ। ਇਸ ਫਿਲਮ ਦਾ ਸੰਗੀਤ ਹਿਤੇਸ਼ ਮੋਦਕ ਨੇ ਦਿੱਤਾ ਹੈ। ਇਸ ਫਿਲਮ ਦਾ 'ਇਕ ਗੀਤ ਕੋਈ ਤੋਂ ਆਏਗਾ' ਪਹਿਲਾਂ ਹੀ ਰਿਲੀਜ਼ ਚੁੱਕਾ ਹੈ ਅਤੇ ਦਰਸ਼ਕਾਂ ਵੱਲੋਂ ਇਹ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਇਸ ਫਿਲਮ ਵਿਚ ਸਲਮਾਨ ਖ਼ਾਨ ਇਕ ਸਿੱਖ ਅਫਸਰ ਵਜੋਂ ਨਜ਼ਰ ਆਉਣਗੇ, ਉਥੇ ਹੀ ਫਿਲਮ ਵਿਚ ਆਪਣੀ ਵਿਲੇਨ ਦੀ ਲੁੱਕ ਰੱਖਣ ਲਈ ਆਯੂਸ਼ ਸ਼ਰਮਾ ਨੇ ਵੀ ਭਰਪੂਰ ਮਿਹਨਤ ਕੀਤੀ ਹੈ। ਵਿਲੇਨ ਦੀ ਅਸਲ ਲੁੱਕ ਪਾਉਣ ਲਈ ਆਯੂਸ਼ ਸ਼ਰਮਾ ਨੇ ਆਪਣਾ ਭਾਰ ਵਧਾਇਆ ਅਤੇ ਜਿਮ ਵਿਚ ਕਈ ਘੰਟਿਆਂ ਤੱਕ ਵਰਕਆਊਟ ਕਰਕੇ ਆਪਣੀ ਬਾਡੀ ਬਣਾਈ ਹੈ। ਇਸ ਫਿਲਮ ਦੇ ਸਹਿ ਕਲਾਕਾਰਾਂ ਨੂੰ ਆਯੂਸ਼ ਦੀ ਨਵਾਂ ਲੁੱਕ ਬੇਹੱਦ ਪਸੰਦ ਆਈ ਅਤੇ ਉਨ੍ਹਾਂ ਨੇ ਆਯੂਸ਼ ਦੀ ਤਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਕ ਲਵਰ ਬੂਆਏ ਤੋਂ ਲੈ ਕੇ ਇਕ ਵਿਲੇਨ ਤੱਕ ਦੇ ਟ੍ਰਾਂਸਫੋਰਮੇਸ਼ਨ ਦਾ ਇਹ ਸਫਰ ਆਯੂਸ਼ ਲਈ ਵੀ ਸ਼ਾਨਦਾਰ ਰਿਹਾ।
ਸਲਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਅਤੇ ਆਯੂਸ਼ ਸ਼ਰਮਾ ਦੀ ਜੋੜੀ ਬਾਕਸ ਆਫਿਸ ‘ਤੇ ਕੀ ਕਮਾਲ ਵਿਖਾਏਗੀ।
 


Aarti dhillon

Content Editor

Related News