ਲਾਕਡਾਊਨ-ਕਰਫਿਊ ਦੌਰਾਨ ਸਲਮਾਨ ਖ਼ਾਨ ਦੀ ਫ਼ਿਲਮ ''ਰਾਧੇ'' ਨੂੰ ਦੇਸ਼ ਦੇ ਇਨ੍ਹਾਂ ਥੀਏਟਰਾਂ ’ਚ ਕੀਤਾ ਜਾਵੇਗਾ ਰਿਲੀਜ਼
Thursday, May 13, 2021 - 01:38 PM (IST)
ਮੁੰਬਈ- ਬਾਲੀਵੁੱਡ ਦੇ ਦਬੰਗ ਭਾਈਜਾਨ ਸਲਮਾਨ ਖ਼ਾਨ ਦੀ ਫਿਲਮ ‘ਰਾਧੇ ਯੋਰ ਮੋਸਟ ਵਾਂਟੇਡ’ ਅੱਜ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦੇ ਨਾਲ ਸਲਮਾਨ ਖ਼ਾਨ ਓ.ਟੀ.ਟੀ. ਪਲੇਟਫਾਰਮ ’ਤੇ ਡੈਬਿਊ ਕਰ ਰਹੇ ਹਨ। ਫ਼ਿਲਮ ਨੂੰ ਪਿਛਲੇ ਸਾਲ ਈਦ ’ਤੇ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਦੌਰਾਨ ਸਿਨੇਮਾਘਰ ਬੰਦ ਰਹੇ।
ਹੁਣ ਅਜਿਹੇ ’ਚ ‘ਰਾਧੇ’ ਦੇ ਮੇਕਰਸ ਦੇ ਸਾਹਮਣੇ ਇਹ ਸੰਕਟ ਖੜ੍ਹਾ ਹੋ ਗਿਆ ਕਿ ਫ਼ਿਲਮ ਨੂੰ ਕਿਵੇਂ ਅਤੇ ਕਦੋਂ ਰਿਲੀਜ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਮੇਕਰਸ ਨੇ ਇਸ ਦਾ ਹੱਲ ਕੱਢਦੇ ਹੋਏ ਐਲਾਨ ਕੀਤਾ ਕਿ ਫ਼ਿਲਮ ਨੂੰ ਸਿਨੇਮਾਘਰਾਂ ਦੇ ਨਾਲ ਡਿਜ਼ੀਟਲ ਪਲੇਟਫਾਰਮ ’ਤੇ ਵੀ ਉਤਾਰਿਆ ਜਾਵੇਗਾ। ਦੇਸ਼ ’ਚ ਕੋਰੋਨਾ ਪੈਨਡੇਮਿਕ ਦਾ ਭਿਆਨਕ ਰੂਪ ਦੇਖਦੇ ਹੋਏ ਜ਼ਿਆਦਾਤਰ ਸੂਬਿਆਂ ਦੇ ਸਿਨੇਮਾਘਰ ਬੰਦ ਹਨ। ਬਹੁਤ ਘੱਟ ਸੂਬਿਆਂ ’ਚ ਸਿਨੇਮਾਘਰ ਖੁੱਲ੍ਹੇ ਹੋਏ ਹਨ।
ਬਾਲੀਵੁੱਡ ਹੰਗਾਮਾ ਦੀ ਖ਼ਬਰ ਅਨੁਸਾਰ ਤ੍ਰਿਪੁਰਾ ਦੇ ਤਿੰਨ ਥੀਏਟਰਸ ’ਚ ਫ਼ਿਲਮ ਵੱਡੇ ਪਰਦੇ ’ਤੇ ਦਿਖਾਈ ਜਾਵੇਗੀ। ਐੱਸ. ਐੱਸ.ਆਰ. ਸਿਨੇਮਾ ਪ੍ਰਾਈਵੇਟ ਲਿਮਟਿਡ ਦੇ ਸੀਈਓ ਸਤਦੀਪ ਸ਼ਾਹ ਨੇ ਵੀ ਇਸ ਜਾਣਕਾਰੀ ਨੂੰ ਕੰਫਰਮ ਕੀਤਾ ਹੈ ਕਿ ਤ੍ਰਿਪੁਰਾ ਦੇ ਤਿੰਨ ਥੀਏਟਰ ’ਚ ਫ਼ਿਲਮ ਰਿਲੀਜ਼ ਹੋਵੇਗੀ। ਜਿਸ ’ਚ ਅਗਰਤਲਾ ਦੇ ਦੋ ਥੀਏਟਰ ‘ਐੱਸ.ਐੱਸ.ਆਰ ਰੂਪਸੀ’ ‘ਬਾਲਕਾ ਸਿਨੇਮਾ’ ਅਤੇ ਧਰਮਨਗਰ ਦੇ ‘ਐੱਸ.ਐੱਸ.ਆਰ’ ਥੀਏਟਰ ’ਚ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਤ੍ਰਿਪੁਰਾ ’ਚ ਵੀ ਨਾਈਟ ਕਰਫਿਊ ਲੱਗਾ ਹੋਇਆ ਹੈ ਅਜਿਹੇ ’ਚ ‘ਰਾਧੇ’ ਦਾ ਆਖ਼ਰੀ ਸ਼ੋਅ ’ਚ 3 ਵਜੇ ਦਾ ਹੋਵੇਗਾ।
ਐੱਸ.ਐੱਸ.ਐੱਸ. ਆਰ ਰੂਪਸੀ ’ਚ ਫ਼ਿਲਮ ਦੇ 5 ਸ਼ੋਅ ਹੋਣਗੇ ਜੋ ਕਿ ਸਵੇਰੇ 10.30 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ ਦੇ 3 ਵਜੇ ਵਾਲਾ ਸ਼ੋਅ ਆਖ਼ਰੀ ਹੋਵੇਗਾ। ਬਾਲਕਾ ਸਿਨੇਮਾ ’ਚ ਫ਼ਿਲਮ ਦੇ ਦੋ ਸ਼ੋਅ ਚੱਲਣਗੇ, ਜਿਨ੍ਹਾਂ ਦਾ ਸਮਾਂ ਹੋਵੇਗਾ 11 ਫ਼ਿਲਮ ਦੇ ਦੋ ਸ਼ੋਅ ਚੱਲਣਗੇ ਜਿਨ੍ਹਾਂ ਦਾ ਸਮਾਂ ਹੋਵੇਗਾ 11.30 ਅਤੇ ਦੁਪਹਿਰ 2.00 ਵਜੇ ਉਥੇ ਹੀ ਐੱਸ.ਐੱਸ.ਆਰ ਧਰਮਨਗਰ ’ਚ 1.00 ਸਵੇਰੇ, 12.00 ਦੁਪਿਹਰ, 2.00 ਸ਼ਾਮ ਅਤੇ ਸ਼ਾਮ 3.00 ਵਜੇ ਚਾਰ ਸ਼ੋਅ ਹੋਣਗੇ।