ਮੁਸ਼ਕਿਲਾਂ ’ਚ ਘਿਰੇ ਸਲਮਾਨ ਖ਼ਾਨ! ਸਾਜਿਦ ਖ਼ਾਨ ਨੂੰ ‘ਬਿੱਗ ਬੌਸ’ ’ਚ ਲੈਣ ’ਤੇ ਸ਼ਰਲਿਨ ਚੋਪੜਾ ਨੇ ਭੇਜਿਆ ਕਾਨੂੰਨੀ ਨੋਟਿਸ

Thursday, Oct 13, 2022 - 11:47 AM (IST)

ਮੁਸ਼ਕਿਲਾਂ ’ਚ ਘਿਰੇ ਸਲਮਾਨ ਖ਼ਾਨ! ਸਾਜਿਦ ਖ਼ਾਨ ਨੂੰ ‘ਬਿੱਗ ਬੌਸ’ ’ਚ ਲੈਣ ’ਤੇ ਸ਼ਰਲਿਨ ਚੋਪੜਾ ਨੇ ਭੇਜਿਆ ਕਾਨੂੰਨੀ ਨੋਟਿਸ

ਮੁੰਬਈ (ਬਿਊਰੋ)– ਕਈ ਮਾਡਲਾਂ ਤੇ ਅਦਾਕਾਰਾਂ ਦੇ ਯੌਨ ਸ਼ੋਸ਼ਣ ਰਾਹੀਂ ਮੀਟੂ ਦੇ ਦੋਸ਼ੀ ਬਣੇ ਫ਼ਿਲਮਕਾਰ ਸਾਜਿਦ ਖ਼ਾਨ ਨੂੰ ‘ਿਬੱਗ ਬੌਸ’ ’ਚ ਮੁਕਾਬਲੇਬਾਜ਼ ਦੇ ਤੌਰ ’ਤੇ ਲਏ ਜਾਣ ਕਾਰਨ ਅਦਾਕਾਰਾ ਸ਼ਰਲਿਨ ਚੋਪੜਾ ਕਲਰਸ ਚੈਨਲ ਤੇ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਤੋਂ ਬੇਹੱਦ ਨਾਰਾਜ਼ ਹੈ। ਸ਼ਰਲਿਨ ਨੇ ਇਕ ਪੋਰਟਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਜਿਦ ਖ਼ਾਨ ਨੂੰ ‘ਬਿੱਗ ਬੌਸ’ ਦੇ ਘਰੋਂ ਬਾਹਰ ਕੱਢਣ ਲਈ ਉਨ੍ਹਾਂ ਦੇ ਵਕੀਲਾਂ ਵਲੋਂ ‘ਬਿੱਗ ਬੌਸ’ ਬਣਾਉਣ ਵਾਲੀ ਕੰਪਨੀ ‘ਅੰਡਮੌਲ ਸ਼ਾਈਨ ਪ੍ਰਾਈਵੇਟ ਇੰਡੀਆ ਲਿਮਟਿਡ’ ਤੇ ਸਲਮਾਨ ਖ਼ਾਨ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ।

ਸ਼ਰਲਿਨ ਦਾ ਦਾਅਵਾ ਹੈ ਕਿ 2005 ’ਚ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਸੀ ਤੇ ਜਦੋਂ ਉਹ ਕਾਫੀ ਦੁਖੀ ਸੀ ਤਾਂ ਉਸ ਦੇ ਕੁਝ ਦਿਨਾਂ ਅੰਦਰ ਸਾਜਿਦ ਖ਼ਾਨ ਨੇ ਇਕ ਫ਼ਿਲਮ ਆਫਰ ਕਰਨ ਦੇ ਬਹਾਨੇ ਉਸ ਨੂੰ ਜਬਰਨ ਆਪਣਾ ਪ੍ਰਾਈਵੇਟ ਪਾਰਟ ਦਿਖਾਇਆ ਸੀ ਤੇ ਉਸ ਨੂੰ ਰੇਟ ਕਰਨ ਲਈ ਕਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਵਿਵਾਦ : ਸੈਫ ਅਲੀ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

ਸ਼ਰਲਿਨ ਨੇ ਸਾਜਿਦ ਨੂੰ ‘ਬਿੱਗ ਬੌਸ’ ਦੇ ਘਰ ’ਚ ਲੈਣ ਲਈ ਸ਼ੋਅ ਦੇ ਹੋਸਟ ਸਲਮਾਨ ਖ਼ਾਨ ’ਤੇ ਵੀ ਆਪਣੀ ਨਾਰਾਜ਼ਗੀ ਜਤਾਈ ਤੇ ਕਿਹਾ ਕਿ ਆਖਿਰ ਉਨ੍ਹਾਂ ਨੂੰ ਇਕ ਯੌਨ ਸ਼ੋਸ਼ਣ ਦੇ ਦੋਸ਼ੀ ਨੂੰ ਘਰ ’ਚ ਲੈਣ ਦੀ ਕੀ ਲੋੜ ਸੀ ਤੇ ਕਿਉਂ ਉਹ ਇਕ ਅਜਿਹੇ ਸ਼ਖ਼ਸ ਨਾਲ ਆਪਣੀ ਦੋਸਤੀ ਨਿਭਾਅ ਕੇ ਉਸ ਨੂੰ ਆਪਣੇ ਘਟੀਆ ਚਰਿੱਤਰ ਨੂੰ ਸਾਫ ਕਰਨ ਦਾ ਮੌਕਾ ਦੇ ਰਹੇ ਹੋ?’’

ਸ਼ਰਲਿਨ ਨੇ ਕਿਹਾ ਕਿ ਜੇਕਰ ਸਾਜਿਦ ਨੇ ਸਲਮਾਨ ਦੀ ਕਿਸੇ ਇਕ ਭੈਣ ਨਾਲ ਅਜਿਹਾ ਕੀਤਾ ਹੁੰਦਾ ਤਾਂ ਕੀ ਉਦੋਂ ਵੀ ਸਾਜਿਦ ਨੂੰ ਉਹ ‘ਬਿੱਗ ਬੌਸ’ ਦੇ ਘਰ ’ਚ ਲੈਂਦੇ? ਸ਼ਰਲਿਨ ਦਾ ਕਹਿਣਾ ਹੈ ਕਿ ਆਖਿਰ ਸਲਮਾਨ ਚਾਹੁੰਦੇ ਤਾਂ ਸਾਜਿਦ ਅੱਜ ‘ਬਿੱਗ ਬੌਸ’ ਦਾ ਹਿੱਸਾ ਨਹੀਂ ਹੁੰਦਾ।

ਸ਼ਰਲਿਨ ਨੇ ਇਹ ਵੀ ਕਿਹਾ ਕਿ ਆਖਿਰ ਕਿਉਂ ਉਸ ਨੂੰ ਤੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਨੂੰ ‘ਬਿੱਗ ਬੌਸ’ ਦੇ ਘਰ ’ਚ ਬੁਲਾਇਆ ਨਹੀਂ ਜਾਂਦਾ, ਉਨ੍ਹਾਂ ਨੂੰ ਸਾਜਿਦ ਕੋਲੋਂ ਸਿੱਧੇ ਤੌਰ ’ਤੇ ਸਵਾਲ ਪੁੱਛਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ?

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News