ਯੂਲੀਆ ਦੇ ਜਨਮਦਿਨ ’ਤੇ ਸਲਮਾਨ ਨੇ ਦਿੱਤੀ ਸ਼ਾਨਦਾਰ ਪਾਰਟੀ, ਬਲੈਕ ਆਊਟਫ਼ਿਟਸ ’ਚ ਸਟਾਈਲਿਸ਼ ਲੱਗ ਰਹੇ ਅਦਾਕਾਰ

07/25/2022 1:08:05 PM

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਯੂਲੀਆ ਵੰਤੂਰ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਹਾਲਾਂਕਿ ਸਲਮਾਨ-ਯੂਲੀਆ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਕੀਤਾ, ਦੋਵਾਂ ਨੂੰ ਅਕਸਰ ਇਵੈਂਟਸ ’ਤੇ ਇਕੱਠੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਇਕ ਤਸਵੀਰ ਸਾਹਮਣੇ ਆਈ ਹੈ। ਦਰਅਸਲ 24 ਜੁਲਾਈ ਨੂੰ ਯੂਲੀਆ ਵੰਤੂਰ ਦਾ 42ਵਾਂ ਜਨਮਦਿਨ ਸੀ।

PunjabKesari

ਇਸ ਦਿਨ ਖ਼ਾਸ ਬਣਾਉਣ ਲਈ ਸਲਮਾਨ ਖ਼ਾਨ ਨੇ ਇਕ ਸ਼ਾਨਦਾਰ ਪਾਰਟੀ ਰੱਖੀ ਹੈ। ਇਸ ਪਾਰਟੀ ’ਚ ਸਲਮਾਨ ਖ਼ਾਨ ਦੀ ਕਰੀਬੀ ਦੋਸਤਾਂ ਤੋਂ ਇਲਾਵਾ ਫ਼ਿਲਮ ਇੰਡਸਟਰੀ ਦੇ ਕੁਝ ਸਿਤਾਰੇ ਵੀ ਨਜ਼ਰ ਆਏ। ਯੂਲੀਆ ਦੇ ਜਨਮਦਿਨ ’ਤੇ ਸਲਮਾਨ ਦੇ ਭਰਾ ਸੋਹੇਲ ਖ਼ਾਨ ਅਤੇ ਜੀਜਾ ਆਯੂਸ਼ ਸ਼ਰਮਾ ਨੇ ਵੀ ਸ਼ਿਰਕਤ ਕੀਤੀ।

PunjabKesari

ਇਹ ਵੀ ਪੜ੍ਹੋ : ਕੈਟਰੀਨਾ ਕੈਫ਼, ਵਿੱਕੀ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਯੂਲੀਆ ਵੰਤੂਰ ਨੇ ਆਪਣੇ ਜਨਮਦਿਨ ਦੇ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜਨਮਦਿਨ ਪਾਰਟੀ ਦੇ ਮੌਕੇ ’ਤੇ ਯੂਲੀਆ ਨੇ ਬਲੈਕ ਆਊਟਫ਼ਿਟ ਪਾਇਆ ਸੀ, ਜਿਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।
ਇਸ ਦੇ ਨਾਲ ਸਲਮਾਨ ਨੂੰ ਵੀ ਯੂਲੀਆ ਨਾਲ ਮੈਚਿੰਗ ਕਰਦੇ ਦੇਖਿਆ ਗਿਆ ਦੋਵੇਂ ਬਲੈਕ ਆਊਟਫ਼ਿਟ ’ਚ ਨਜ਼ਰ ਆਏ। 

PunjabKesari

ਇਹ ਵੀ ਪੜ੍ਹੋ : ਸੋਨਾਕਸ਼ੀ ਸਿਨਹਾ ਦੀ ਬੋਲਡ ਲੁੱਕ ਨੇ ਚੜ੍ਹਾਇਆ ਇੰਟਰਨੈੱਟ ਦਾ ਪਾਰਾ, ਬੀਚ ’ਚ ਪੋਜ਼ ਦਿੰਦੀ ਆਈ ਨਜ਼ਰ

ਵੀਡੀਓ ’ਚ ਦੇਖ ਸਕਦੇ ਹੋ ਕਿ ਯੂਲੀਆ ਨੇ ਲਿਖਿਆ ਹੈ ਕਿ ‘ਮੇਰੇ ਪਿਆਰੇ ਦੋਸਤ ਅੱਜ ਮੈਂ ਬਹੁਤ ਖੁਸ਼ ਹਾਂ। ਇਨ੍ਹਾਂ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਅਤੇ ਮੇਰਾ ਮਨ ਕਰਦਾ ਹੈ ਕਿ ਇਸ ਪਿਆਰ ਨੂੰ ਵੰਡਾ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਜ਼ਿੰਦਗੀ ’ਚ ਇਨ੍ਹੇਂ ਪਿਆਰੇ ਲੋਕ ਅਤੇ ਦੋਸਤ ਹਾਂ। ਇਹ ਪਰਿਵਾਰ ਹੈ। ਜਿਸ ਨੂੰ ਮੈਂ ਪਿਆਰ ਕਰਦੀ ਹਾਂ। ਮੇਰੇ ਬਰਥਡੇ ਨੂੰ ਸਪੈਸ਼ਲ ਬਣਾਉਣ ਲਈ ਧੰਨਵਾਦ। ਕੋਈ ਪਲੈਨ ਨਹੀਂ ਸੀ। ਬਸ ਦੋਸਤੀ ਅਤੇ ਖ਼ੂਬਸਾਰੀ ਮਸਤੀ ਸੀ । ਮੇਰੀ ਜ਼ਿੰਦਗੀ ਤੁਹਾਡੀ ਵਜ੍ਹਾ ਨਾਲ ਵਧੀਆ ਹੈ।ਕਾਸ਼ ਬੀਤੀ ਰਾਤ ਮੇਰੇ ਕਰੀਬੀ ਸਾਰੇ ਇੱਥੇ ਹੀ ਹੁੰਦੇ । ਤੁਹਾਡੇ ਸਾਰੀਆਂ ਦੇ ਪਿਆਰ, ਮੈਸੇਜ, ਸ਼ੁਭਕਾਮਨਾਵਾਂ ਅਤੇ ਲਗਾਤਾਰ ਸਪੋਰਟ ਕਰਨ ਲਈ ਦਿਲ ਤੋਂ ਧੰਨਵਾਦ। ਮੈਂ ਆਪ ਸਭ ਨੂੰ ਬਹੁਤ ਸਾਰਾ ਪਿਆਰ ਭੇਜ ਰਹੀ ਹਾਂ।’ 

 
 
 
 
 
 
 
 
 
 
 
 
 
 
 

A post shared by Iulia Vantur (@vanturiulia)

 

ਦੱਸ ਦੇਈਏ ਕਿ ਯੂਲੀਆ ਵੰਤੂਰ ਹੁਣ ਬਾਲੀਵੁੱਡ ’ਚ ਆਪਣਾ ਕਰੀਅਰ ਬਣਾ ਰਹੀ ਹੈ। ਕੁਝ ਮਹੀਨੇ ਪਹਿਲਾਂ ਯੂਲੀਆ ਵੰਤੂਰ ਨੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨਾਲ ਇਕ ਮਿਊਜ਼ਿਕ  ਵੀਡੀਓ ‘ਮੈਂ ਚਲਾ’ ਕੀਤੀ ਹੈ।
 


Shivani Bassan

Content Editor

Related News