ਪਾਰਟੀ ’ਚ ਡਰਿੰਕ ਦਾ ਗਲਾਸ ਲੈ ਕੇ ਪਹੁੰਚੇ ਸਲਮਾਨ ਨੇ ਕੈਮਰੇ ਨੂੰ ਦੇਖ ਕੇ ਛੁਪਾਇਆ ਗਲਾਸ, ਯੂਜ਼ਰਸ ਨੇ ਕੀਤੇ ਕੁਮੈਂਟ

Monday, Sep 05, 2022 - 11:39 AM (IST)

ਪਾਰਟੀ ’ਚ ਡਰਿੰਕ ਦਾ ਗਲਾਸ ਲੈ ਕੇ ਪਹੁੰਚੇ ਸਲਮਾਨ ਨੇ ਕੈਮਰੇ ਨੂੰ ਦੇਖ ਕੇ ਛੁਪਾਇਆ ਗਲਾਸ, ਯੂਜ਼ਰਸ ਨੇ ਕੀਤੇ ਕੁਮੈਂਟ

ਮੁੰਬਈ- ਬਾਲੀਵੁੱਡ ਦੇ ਭਾਈਜਾਨ ਯਾਨੀ ਅਦਾਕਾਰ ਸਲਮਾਨ ਖ਼ਾਨ ਆਪਣੇ ਅੰਦਾਜ਼ ਕਾਰਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਸਲਮਾਨ ਨੂੰ ਇਕ ਪਾਰਟੀ ’ਚ ਦੇਖਿਆ ਗਿਆ। ਸਲਮਾਨ ਨੇ ਪਾਰਟੀ ’ਚ ਅਜਿਹੀ ਐਂਟਰੀ ਕੀਤੀ ਕਿ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਸਲਮਾਨ ਡਰਿੰਕ ਦਾ ਗਲਾਸ ਲੈ ਕੇ ਪਾਰਟੀ ’ਚ ਪਹੁੰਚੇ ਸਨ। ਅਦਾਕਾਰਾ ਦੀ ਨਜ਼ਰ ਜਿਵੇਂ ਹੀ ਫ਼ੋਟੋਗ੍ਰਾਫ਼ਰ ’ਤੇ ਪਈ, ਉਸਨੇ ਸ਼ਰਾਬਲ ਦੇ ਗਲਾਸ ਨੂੰ ਆਪਣੀ ਜੇਬ ’ਚ ਲੁਕਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਜਾਹਨਵੀ ਨੇ ਤਸਵੀਰਾਂ ਸਾਂਝੀਆਂ ਕਰ ਲਗਾਇਆ ਬੋਲਡਨੈੱਸ ਦਾ ਤੜਕਾ, ਵੱਖਰੇ ਅੰਦਾਜ਼ ’ਚ ਦਿੱਤੇ ਸਟਾਈਲਿਸ਼ ਪੋਜ਼

ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਲਮਾਨ ਦੀ ਇਸ ਹਰਕਤ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਇਹ ਸਮਝ ਨਹੀਂ ਪਾ ਰਿਹਾ ਹੈ ਕਿ ਅਦਾਕਾਰ ਨੇ ਅਜਿਹਾ ਕਿਉਂ ਕੀਤਾ?

ਗੇਟ ’ਤੇ ਪਹੁੰਚਦੇ ਹੀ ਸਲਮਾਨ ਕਾਰ ਤੋਂ ਹੇਠਾਂ ਉਤਰੇ ਤਾਂ ਉਨ੍ਹਾਂ ਦੇ ਹੱਥ ’ਚ ਕੱਚ ਦਾ ਗਲਾਸ ਸੀ। ਗਲਾਸ ’ਚ ਪਾਣੀ ਵਰਗੀ ਕੋਈ ਚੀਜ਼ ਸੀ। ਹੁਣ ਇਹ ਨਹੀਂ ਪਤਾ ਕਿ ਇਹ ਕੀ ਸੀ ਪਰ ਸਲਮਾਨ ਜਿਸ ਹਾਲਤ ’ਚ ਨਜ਼ਰ ਆਏ, ਉਸ ਨੂੰ ਦੇਖ ਕੇ ਯੂਜ਼ਰਸ ਦਾ ਕਹਿਣਾ ਹੈ ਕਿ ਐਕਟਰ ਦੇ ਗਲਾਸ ’ਚ ਸ਼ਰਾਬ ਸੀ।

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਕੱਲਿਪ ਸਾਂਝੀ ਕਰਕੇ ਮਹੇਸ਼ ਭੱਟ ’ਤੇ ਕੱਸਿਆ ਤੰਜ, ਕਿਹਾ- ‘ਅਸਲੀ ਨਾਂ ਅਸਲਮ ਹੈ’

ਸਲਮਾਨ ਦੇ ਇਸ ਐਕਸ਼ਨ ਨੂੰ ਦੇਖ ਕੇ ਕੁਝ ਪ੍ਰਸ਼ੰਸਕ ਇਸ ਨੂੰ ਅਦਾਕਾਰ ਦਾ ਨਵਾਂ ਅੰਦਾਜ਼ ਦੱਸ ਰਹੇ ਹਨ, ਉੱਥੇ ਹੀ ਕੁਝ ਕਹਿ ਰਹੇ ਹਨ ਕਿ ਅਦਾਕਾਰ ਨੇ ਡਰਿੰਕ ਕੀਤੀ ਹੋਈ ਹੈ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਭਾਈ ਦਾ ਜਲਵਾ ਹੈ। ਹਰ ਕੋਈ ਇਸ ਵੀਡੀਓ ’ਤੇ ਵੱਖ-ਵੱਖ ਟਿੱਪਣੀ ਕਰ ਰਿਹਾ ਹੈ।

PunjabKesari

ਅਦਾਕਾਰ ਸਲਮਾਨ ਖ਼ਾਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਫ਼ਿਲਹਾਲ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ਤੋਂ ਇਲਾਵਾ ਉਹ ‘ਟਾਈਗਰ 3’, ‘ਬਜਰੰਗੀ ਭਾਈਜਾਨ 2’ ਅਤੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ’ਚ ਕੈਮਿਓ ਰੋਲ ’ਚ ਨਜ਼ਰ ਆਉਣਗੇ।


 


author

Shivani Bassan

Content Editor

Related News