''ਬਿਗ-ਬੌਸ'' ਦੇ ਘਰ ''ਚ ਇੱਕਠੇ ਨਜ਼ਰ ਆਉਣਗੇ ਸਲਮਾਨ ਤੇ ਸ਼ਾਹਰੁਖ

12/10/2015 2:50:46 PM

ਨਵੀਂ ਦਿੱਲੀ : ਸਲਮਾਨ ਅਤੇ ਸ਼ਾਹਰੁਖ ਖਾਨ ਦੇ ਚਾਹੁਣ ਵਾਲਿਆਂ ਲਈ ਬਹੁਤ ਵੱਡੀ ਖ਼ਬਰ ਹੈ। ਮੁੰਬਈ ਦੇ ''ਮਹਿਬੂਬ ਸਟੂਡੀਓ'' ''ਚ ਇਹ ਦੋਵੇਂ ਸਟਾਰ ਟੀ.ਵੀ. ਸ਼ੋਅ ''ਬਿਗ-ਬੌਸ'' ਦੇ ਪ੍ਰੋਮੋ ਸ਼ੂਟ ਦੌਰਾਨ ਇੱਕਠੇ ਹੋਏ। ''ਬਿਗ-ਬੌਸ'' ''ਚ ਅਦਾਕਾਰ ਸ਼ਾਹਰੁਖ ਖਾਨ ਆਪਣੀ ਫਿਲਮ ''ਦਿਲਵਾਲੇ'' ਦੇ ਪ੍ਰਚਾਰ ਲਈ ਨਜ਼ਰ ਆਉਣਗੇ। 
ਜ਼ਿਕਰਯੋਗ ਹੈ ਕਿ ਇਕ ਵਿਗਿਆਪਨ ਸ਼ੂਟ ਕਰਨ ਲਈ ਸ਼ਾਹਰੁਖ ਨੇ 45 ਮਿੰਟ ਸਲਮਾਨ ਦੀ ਉਡੀਕ ਕੀਤੀ। ਇਸ ਤੋਂ ਇਲਾਵਾ ਉਹ ਸਲਮਾਨ ਖਾਨ ਨਾਲ ਪ੍ਰੋਮੋ ਸ਼ੂਟ ਕਰਨ ਲਈ ਲੋਨਾਵਲਾ ਸਥਿਤ ''ਬਿਗ-ਬੌਸ'' ਦੇ ਘਰ ਵੀ ਗਏ ਅਤੇ ਉਮੀਦਵਾਰਾਂ ਨਾਲ ਸਪੈਸ਼ਲ ਐਪੀਸੋਡ ਵੀ ਸ਼ੂਟ ਕੀਤਾ। 
ਦੱਸ ਦੇਈਏ ਕਿ ਸਲਮਾਨ ਖਾਨ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਸ਼ਾਹਰੁਖ ਦੀ ਫਿਲਮ ''ਦਿਲਵਾਲੇ'' ਦਾ ਪ੍ਰਚਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੀ ਫਿਲਮ ''ਸੁਲਤਾਨ'' ਅਤੇ ਸ਼ਾਹਰੁਖ ਦੀ ਫਿਲਮ ''ਰਈਜ਼'' ਅਗਲੇ ਸਾਲ ਇਕੋ ਦਿਨ ਰਿਲੀਜ਼ ਹੋਣ ਦੀ ਚਰਚਾ ਚੱਲ ਰਹੀ ਹੈ ਪਰ ਇਨ੍ਹਾਂ ਦੋਹਾਂ ਸਟਾਰਾਂ ਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ।


Related News