ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਝਟਕਾ, 28 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ‘ਸਾਲਾਰ’, ਜਾਣੋ ਨਵੀਂ ਡੇਟ

Saturday, Sep 02, 2023 - 04:28 PM (IST)

ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਝਟਕਾ, 28 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ‘ਸਾਲਾਰ’, ਜਾਣੋ ਨਵੀਂ ਡੇਟ

ਐਂਟਰਟੇਨਮੈਂਟ ਡੈਸਕ– ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਇਸ ਮਹੀਨੇ ਯਾਨੀ 28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ‘ਪ੍ਰਭਾਸ’ ਦੀ ਫ਼ਿਲਮ ‘ਸਾਲਾਰ’ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਇਸ ਦੇ ਚਲਦਿਆਂ ਵਿਦੇਸ਼ਾਂ ’ਚ ਜਿਨ੍ਹਾਂ ਨੇ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਕੀਤੀ ਸੀ, ਉਨ੍ਹਾਂ ਨੂੰ ਪੈਸੇ ਰਿਫੰਡ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ: ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਸਦੀਵੀ ਵਿਛੋੜਾ ਦੇ ਗਿਆ ਇਹ ਗੀਤਕਾਰ

ਦੱਸ ਦੇਈਏ ਕਿ ਫ਼ਿਲਮ ਸਮੀਖਿਅਕ ਤਰਨ ਆਦਰਸ਼ ਤੇ ਲੈੱਟਸ ਸਿਨੇਮਾ ਨੇ ਟਵਿਟਰ ’ਤੇ ਇਸ ਦੀ ਅਧਿਕਾਰਕ ਪੁਸ਼ਟੀ ਕੀਤੀ ਹੈ। ਤਰਨ ਆਦਰਸ਼ ਨੇ ਦੱਸਿਆ ਕਿ ‘ਸਾਲਾਰ’ ਹੁਣ ਸਤੰਬਰ ਦੀ ਬਜਾਏ ਨਵੰਬਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਡੇਟ ਅੱਗੇ ਵਧਾਉਣ ਦਾ ਕਾਰਨ ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਦੱਸਿਆ ਜਾ ਰਿਹਾ ਹੈ।

PunjabKesari

ਉਥੇ ਜੇਕਰ ਲੈੱਟਸ ਸਿਨੇਮਾ ਦੇ ਟਵੀਟ ਨੂੰ ਦੇਖੀਏ ਤਾਂ ਉਨ੍ਹਾਂ ਵਲੋਂ ਇਸ ਗੱਲ ਦਾ ਹਿੰਟ ਦਿੱਤਾ ਜਾ ਰਿਹਾ ਹੈ ਕਿ ਫ਼ਿਲਮ 10 ਨਵੰਬਰ ਯਾਨੀ ਕਿ ਦੀਵਾਲੀ ਵਾਲੇ ਦਿਨ ਰਿਲੀਜ਼ ਹੋਣ ਦੀ ਉਮੀਦ ਹੈ।

PunjabKesari

ਹਾਲਾਂਕਿ ਇਹ ਅਧਿਕਾਰਕ ਰਿਲੀਜ਼ ਡੇਟ ਨਹੀਂ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਿਨ ਪ੍ਰਭਾਸ ਦੀ ‘ਸਾਲਾਰ’ ਦਾ ਮੁਕਾਬਲ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਨਾਲ ਹੋਵੇਗਾ, ਜਿਸ ਦੇ ਚਲਦਿਆਂ ਇਹ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲੈਸ਼ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News