ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਪਹਿਲੇ ਗੀਤ ‘ਸਖੀਏ ਸਹੇਲੀਏ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

Monday, May 08, 2023 - 12:34 PM (IST)

ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਪਹਿਲੇ ਗੀਤ ‘ਸਖੀਏ ਸਹੇਲੀਏ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ 26 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਮਜ਼ੇਦਾਰ ਟਰੇਲਰ ਦੀ ਵੱਡੀ ਸਫ਼ਲਤਾ ਤੋਂ ਬਾਅਦ ਜ਼ੀ ਸਟੂਡੀਓਜ਼ ਨੇ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਹੁਣ ਆਪਣੀ ਆਉਣ ਵਾਲੀ ਮਨੋਰੰਜਨ ਫ਼ਿਲਮ ਦਾ ਪਹਿਲਾ ਗੀਤ ‘ਸਖੀਏ ਸਹੇਲੀਏ’ ਰਿਲੀਜ਼ ਕੀਤਾ ਹੈ। ‘ਸਖੀਏ ਸਹੇਲੀਏ’ ’ਚ ਸੋਨਮ ਬਾਜਵਾ ਮੇਹੁਲ ਗਦਾਨੀ ਵਲੋਂ ਕੋਰੀਓਗ੍ਰਾਫ਼ ਕੀਤਾ ਗਿਆ ਗਿੱਧਾ ਪੇਸ਼ ਕਰ ਰਹੀ ਹੈ। ਗੀਤ ਸੋਨਮ ਦੀਆਂ ਮਨਮੋਹਕ ਅਦਾਵਾਂ ਤੇ ਖ਼ੁਸ਼ੀ ਦੇ ਪ੍ਰਗਟਾਵੇ ਨਾਲ ਵਿਆਹ ਦੀਆਂ ਧੁੰਨਾਂ ਨੂੰ ਪੂਰੀ ਤਰ੍ਹਾਂ ਪੇਸ਼ ਕਰਦਾ ਹੈ। ਇਸ ਗੀਤ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਕਪਿਲ ਦੇ ਸ਼ੋਅ 'ਚ ਫ਼ਿਲਮ 'ਗੋਡੇ ਗੋਡੇ ਚਾਅ' ਦੀ ਚਰਚਾ, ਜਦੋਂ ਕਾਮੇਡੀਅਨ ਨੇ ਸੋਨਮ ਦੀ ਤਸਵੀਰ ਵੇਖ ਆਖ ਦਿੱਤੀ ਇਹ ਗੱਲ

ਫ਼ਿਲਮ ਦੇ ਗੀਤ ‘ਸਖੀਏ ਸਹੇਲੀਏ’ ਦੇ ਬੋਲ ਹਰਿੰਦਰ ਕੌਰ ਵਲੋਂ ਲਿਖੇ ਗਏ ਹਨ, ਸੰਗੀਤ ਰਾਕੇਸ਼ ਰੈਕਸ ਵਲੋਂ ਦਿੱਤਾ ਗਿਆ ਹੈ ਤੇ ਜੈਸਮੀਨ ਅਖ਼ਤਰ ਵਲੋਂ ਗਾਇਆ ਗਿਆ ਹੈ। ਫ਼ਿਲਮ ‘ਕਿਸਮਤ’ ਤੇ ‘ਕਿਸਮਤ 2’ ਫੇਮ ਜਗਦੀਪ ਸਿੱਧੂ ਵਲੋਂ ਲਿਖੀ ਗਈ ਇਸ ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ, ਗੁਰਜੈਜ਼ ਮੁੱਖ ਭੂਮਿਕਾਵਾਂ ’ਚ ਹਨ।

ਫ਼ਿਲਮ ਦਾ ਸੰਗੀਤ ਟਿਪਸ ਪੰਜਾਬੀ ’ਤੇ ਉਪਲੱਬਧ ਹੈ। ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲਮ ‘ਗੁੱਡੀਆਂ ਪਟੋਲੇ’ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ਸੋਨਮ ਬਾਜਵਾ ਤੇ ਤਾਨੀਆ ਦੀ ਜੋੜੀ ਨੂੰ ਸਕ੍ਰੀਨ ’ਤੇ ਮੁੜ ਦੇਖਿਆ ਜਾਵੇਗਾ। ‘ਗੋਡੇ ਗੋਡੇ ਚਾਅ’ 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News