‘ਬਿੱਗ ਬੌਸ 16’ ’ਚ ਨਾਮੀਨੇਟ ਹੋਣ ਤੋਂ ਬਾਅਦ ਬੋਲੇ ਸਾਜਿਦ ਖ਼ਾਨ, ‘ਮੈਂ 100 ਫ਼ੀਸਦੀ ਬਚਾਂਗਾ’

Tuesday, Nov 29, 2022 - 03:47 PM (IST)

‘ਬਿੱਗ ਬੌਸ 16’ ’ਚ ਨਾਮੀਨੇਟ ਹੋਣ ਤੋਂ ਬਾਅਦ ਬੋਲੇ ਸਾਜਿਦ ਖ਼ਾਨ, ‘ਮੈਂ 100 ਫ਼ੀਸਦੀ ਬਚਾਂਗਾ’

ਮੁੰਬਈ (ਬਿਊਰੋ)– ‘ਬਿੱਗ ਬੌਸ 16’ ਦੇ ਮਸ਼ਹੂਰ ਮੁਕਾਬਲੇਬਾਜ਼ ਸਾਜਿਦ ਖ਼ਾਨ ਅੱਜਕਲ ਕਾਫੀ ਚਰਚਾ ’ਚ ਆ ਗਏ ਹਨ। ਸਾਜਿਦ ਨੇ ਘਰ ਦੇ ਅੰਦਰ ਪੂਰੀ ਟੋਲੀ ਤਿਆਰ ਕਰ ਲਈ ਹੈ। ਐੱਮ. ਸੀ. ਸਟੈਨ, ਸ਼ਿਵ ਠਾਕਰੇ, ਨਿਮਰਤ ਕੌਰ ਤੇ ਅਬਦੂ ਰੋਜਿਕ ਉਨ੍ਹਾਂ ਨਾਲ ਗੇਮ ਸ਼ੋਅ ’ਚ ਚੱਲ ਰਹੇ ਹਨ। ਸਾਜਿਦ ਜੋ ਕਹਿੰਦੇ ਹਨ, ਸਾਰੇ ਉਨ੍ਹਾਂ ਦੀ ਗੱਲ ਮੰਨਦੇ ਹਨ।

ਲੰਘੀ ਰਾਤ ਸਾਜਿਦ ਖ਼ਾਨ ਆਪਣੀ ਹੀ ਇਸ ਟੋਲੀ ਨਾਲ ਨਾਮੀਨੇਟ ਹੋਏ। ਬਚੇ ਤਾਂ ਸਿਰਫ ਨਿਮਰਤ ਤੇ ਅਬਦੂ, ਨਾਲ ਹੀ ਨਾਮੀਨੇਟ ਹੋਏ ਸ਼ਾਲੀਨ ਭਨੋਟ, ਸੁੰਬੁਲ ਤੌਕੀਰ, ਪ੍ਰਿਅੰਕਾ ਤੇ ਟੀਨਾ ਦੱਤਾ। ਪਿਛਲੇ ਹਫ਼ਤੇ ਸਾਜਿਦ ਖ਼ਾਨ ਦਾ ਗੇਮ ਸ਼ੋਅ ਜਿੱਤਣ ਪ੍ਰਤੀ ਜਜ਼ਬਾ ਦਿਖਿਆ ਸੀ ਪਰ ਇਸ ਦੇ ਨਾਲ ਹੀ ਜ਼ਿਆਦਾ ਆਤਮ ਵਿਸ਼ਵਾਸ ਵੀ ਦਿਖਿਆ। ਜਦੋਂ ਸਾਜਿਦ ਖ਼ਾਨ ਨੇ ਕਿਹਾ ਸੀ ਕਿ ਜੇਕਰ ਉਹ ਕਦੇ ਵੀ ਨਾਮੀਨੇਟ ਹੁੰਦੇ ਹਨ ਤਾਂ ਇਸ ਘਰ ਤੋਂ 100 ਫ਼ੀਸਦੀ ਬਾਹਰ ਨਹੀਂ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਕਤਲ ਨੂੰ ਪੂਰੇ ਹੋਏ 6 ਮਹੀਨੇ ਤਾਂ ਭੈਣ ਅਫਸਾਨਾ ਖ਼ਾਨ ਹੋ ਗਈ ਭਾਵੁਕ, ਪੜ੍ਹੋ ਕੀ ਲਿਖਿਆ

ਉਹ ਪਿਛਲੇ 30 ਸਾਲਾਂ ਤੋਂ ਟੀ. ਵੀ. ਦਾ ਚਿਹਰਾ ਹਨ। ਫ਼ਿਲਮ ਇੰਡਸਟਰੀ ’ਚ ਵੀ ਉਨ੍ਹਾਂ ਨੇ ਡਾਇਰੈਕਸ਼ਨ ’ਚ ਕਾਫੀ ਕੰਮ ਕੀਤਾ ਹੈ। ਅਜਿਹੇ ’ਚ ਲੋਕ ਉਨ੍ਹਾਂ ਨੂੰ ਬਚਾ ਲੈਣਗੇ ਪਰ ਸਾਜਿਦ ਖ਼ਾਨ ਨੂੰ ਸ਼ਾਇਦ ਇਹ ਗਲਤਫਹਿਮੀ ਹੈ ਕਿ ਦਰਸ਼ਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਉਨ੍ਹਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ।

ਸੋਸ਼ਲ ਮੀਡੀਆ ’ਤੇ ਸਾਜਿਦ ਖ਼ਾਨ ਮੀਟੂ ਤਹਿਤ ਲੱਗੇ ਦੋਸ਼ਾਂ ਦੇ ਚਲਦਿਆਂ ਅਕਸਰ ਟਰੋਲ ਹੁੰਦੇ ਦੇਖੇ ਗਏ ਹਨ। ਯੂਜ਼ਰਸ ਉਨ੍ਹਾਂ ’ਤੇ ਮਜ਼ੇਦਾਰ ਮੀਮਸ ਬਣਾ ਰਹੇ ਹਨ। ਸਾਜਿਦ ਖ਼ਾਨ ਜਿਸ ਤਰ੍ਹਾਂ ਨਾਲ ਆਪਣੀ ਟੋਲੀ ਤਿਆਰ ਕਰਕੇ ਗੇਮ ਖੇਡ ਰਹੇ ਹਨ, ਉਹ ਕਿਸੇ ਨੂੰ ਪਸੰਦ ਨਹੀਂ ਆ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News