ਸੈਣੀ ਸੁਰਿੰਦਰ ਦਾ ਗੀਤ ‘ਗੋਲਡ ਦੁਬਈ’ ਜਲਦ ਹੋਵੇਗਾ ਰਿਲੀਜ਼

02/28/2023 1:22:05 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸੈਣੀ ਸੁਰਿੰਦਰ ਨੇ ਹਾਲ ਹੀ ’ਚ ਆਪਣੇ ਨਵੇਂ ਗੀਤ ‘ਗੋਲਡ ਦੁਬਈ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਗੀਤ ਦੀ ਸ਼ੂਟਿੰਗ ਦੁਬਈ ਦੀਆਂ ਖ਼ੂਬਸੂਰਤ ਲੋਕੇਸ਼ਨਜ਼ ’ਤੇ ਕੀਤੀ ਗਈ ਹੈ।

ਗੀਤ ਨੂੰ ਅਮਰ ਨੇ ਡਾਇਰੈਕਟ ਕੀਤਾ ਹੈ। ਇਸ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ’ਚ ਗੀਤ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ। ਤਸਵੀਰ ’ਚ ਮਨਪ੍ਰੀਤ ਸਿੰਘ ਗੱਗੀ ਵੀ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ 8 ਘੰਟੇ ਕੰਮ ਕਰਦੀ ਹੈ ਕੰਗਨਾ ਰਣੌਤ ਦੀ ਮਾਂ, ਅਦਾਕਾਰਾ ਨੇ ਲਿਖਿਆ, ‘ਲੋਕਾਂ ਨੂੰ ਸਮਝਣਾ ਚਾਹੀਦਾ...’

ਗੀਤ ਨੂੰ ਜਲਦ ਹੀ ਸੈਣੀ ਸੁਰਿੰਦਰ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਸੈਣੀ ਸੁਰਿੰਦਰ ਦਾ ਕੁਝ ਮਹੀਨੇ ਪਹਿਲਾਂ ਗੀਤ ‘ਨਫੇ ਨਫੇ’ ਰਿਲੀਜ਼ ਹੋਇਆ ਸੀ।

ਉਥੇ ਸੈਣੀ ਸੁਰਿੰਦਰ ਆਪਣੇ ਗੀਤ ‘ਰਹਿਣ ਦੇ ਦਿਲਾ’ ਕਾਰਨ ਬੇਹੱਦ ਮਕਬੂਲ ਹੋਏ ਹਨ। ਸਾਲ 2013 ’ਚ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ 17 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News