ਸੈਫ-ਕਰੀਨਾ ਦੇ ਦੂਜੇ ਪੁੱਤਰ ਦੇ ਨਾਂ ’ਤੇ ਹੰਗਾਮਾ, ਲੋਕਾਂ ਨੇ ਕਿਹਾ- ‘ਅਗਲੇ ਪੁੱਤਰ ਦਾ ਨਾਂ ਰੱਖਿਓ ਔਰੰਗਜ਼ੇਬ ਜਾਂ ਬਾਬਰ

Thursday, Aug 12, 2021 - 11:53 AM (IST)

ਸੈਫ-ਕਰੀਨਾ ਦੇ ਦੂਜੇ ਪੁੱਤਰ ਦੇ ਨਾਂ ’ਤੇ ਹੰਗਾਮਾ, ਲੋਕਾਂ ਨੇ ਕਿਹਾ- ‘ਅਗਲੇ ਪੁੱਤਰ ਦਾ ਨਾਂ ਰੱਖਿਓ ਔਰੰਗਜ਼ੇਬ ਜਾਂ ਬਾਬਰ

ਮੁੰਬਈ (ਬਿਊਰੋ)– ਕਰੀਨਾ ਕਪੂਰ ਖ਼ਾਨ ਨੇ ਇਸ ਸਾਲ ਫਰਵਰੀ ’ਚ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਉਸ ਸਮੇਂ ਤੋਂ ਅਦਾਕਾਰਾ ਦੇ ਪ੍ਰਸ਼ੰਸਕਾਂ ’ਚ ਉਸ ਦੇ ਨਾਮ ਨੂੰ ਲੈ ਕੇ ਚਰਚਾ ਹੈ। ਹਰ ਕੋਈ ਇਸ ਮਸ਼ਹੂਰ ਜੋੜੇ ਦੇ ਦੂਜੇ ਪੁੱਤਰ ਦਾ ਨਾਮ ਜਾਣਨ ਲਈ ਬੇਚੈਨ ਹੈ ਪਰ ਦੋਵਾਂ ਨੇ ਲੰਮੇ ਸਮੇਂ ਤੋਂ ਆਪਣੇ ਪੁੱਤਰ ਦਾ ਨਾਂ ਪ੍ਰਸ਼ੰਸਕਾਂ ਨਾਲ ਸਾਂਝਾ ਨਹੀਂ ਕੀਤਾ ਕਿਉਂਕਿ ਜਦੋਂ ਕਰੀਨਾ-ਸੈਫ ਨੇ ਪਹਿਲੀ ਵਾਰ ਪੁੱਤਰ ਤੈਮੂਰ ਅਲੀ ਖ਼ਾਨ ਦੇ ਨਾਂ ਦਾ ਐਲਾਨ ਕੀਤਾ ਸੀ ਤਾਂ ਬਹੁਤ ਹੰਗਾਮਾ ਹੋਇਆ ਸੀ। ਲੋਕਾਂ ਨੇ ਮਸ਼ਹੂਰ ਜੋੜੇ ਨੂੰ ਵੀ ਨਿਸ਼ਾਨਾ ਬਣਾਇਆ।

ਹਾਲ ਹੀ ’ਚ ਖ਼ਬਰ ਆਈ ਸੀ ਕਿ ਕਰੀਨਾ-ਸੈਫ ਦੇ ਦੂਜੇ ਪੁੱਤਰ ਦਾ ਨਾਮ ਜੇਹ ਹੈ ਪਰ ਹੁਣ ਉਸ ਦਾ ਕੁਝ ਹੋਰ ਨਾਮ ਸਾਹਮਣੇ ਆ ਰਿਹਾ ਹੈ। ਕਰੀਨਾ ਨੇ ਖ਼ੁਦ ਆਪਣੇ ਦੂਜੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ, ਉਹ ਵੀ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ’ਚ। ਇਸ ਕਿਤਾਬ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਨਾ ਦੇ ਦੂਜੇ ਪੁੱਤਰ ਦਾ ਨਾਂ ਮੁਗਲ ਸ਼ਾਸਕ ਜਹਾਂਗੀਰ ਦੇ ਨਾਂ ’ਤੇ ਰੱਖਿਆ ਗਿਆ ਹੈ।

ਕਰੀਨਾ ਕਪੂਰ ਖ਼ਾਨ ਦੀ ‘ਪ੍ਰੈਗਨੈਂਸੀ ਬਾਈਬਲ’ ਕਿਤਾਬ ’ਚ ਕਰੀਨਾ ਨੇ ਆਪਣੇ ਦੂਜੇ ਪੁੱਤਰ ਦਾ ਨਾਂ ਜਹਾਂਗੀਰ ਰੱਖਿਆ ਹੈ। ਜਿਸ ਤੋਂ ਬਾਅਦ ਹੁਣ ਉਸ ਦੇ ਦੂਜੇ ਪੁੱਤਰ ਦਾ ਨਾਮ ਵੀ ਸੁਰਖ਼ੀਆਂ ’ਚ ਆ ਗਿਆ ਹੈ। ਸੈਫ-ਕਰੀਨਾ ਦੇ ਪੁੱਤਰ ਦੇ ਦੂਜੇ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ। ਤੈਮੂਰ ਦੀ ਤਰ੍ਹਾਂ ਲੋਕਾਂ ਨੂੰ ਜਹਾਂਗੀਰ ਦਾ ਨਾਂ ਬਿਲਕੁਲ ਪਸੰਦ ਨਹੀਂ ਸੀ, ਜੋ ਕਿ ਟਵਿਟਰ ’ਤੇ ਟਰੈਂਡ ਦੌਰਾਨ ਪਤਾ ਲੱਗ ਗਿਆ।

ਸੈਫ-ਕਰੀਨਾ ਆਪਣੇ ਦੂਜੇ ਪੁੱਤਰ ਦੇ ਨਾਂ ਨੂੰ ਲੈ ਕੇ ਟਵਿਟਰ ’ਤੇ ਖ਼ੂਬ ਟਰੈਂਡ ਹੋਏ। ਲੋਕ ਜਹਾਂਗੀਰ ਦੇ ਨਾਂ ’ਤੇ ਇੰਨੇ ਗੁੱਸੇ ’ਚ ਹਨ ਕਿ ਕੁਝ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਅਗਲੇ ਪੁੱਤਰ ਦਾ ਨਾਮ ਔਰੰਗਜ਼ੇਬ ਜਾਂ ਬਾਬਰ ਰੱਖਣਾ ਚਾਹੀਦਾ ਹੈ ਕਿਉਂਕਿ ਦੋਵੇਂ ਸ਼ਾਸਕਾਂ ਦੀ ਪਛਾਣ ਬੇਰਹਿਮ ਸ਼ਾਸਕਾਂ ਵਜੋਂ ਕੀਤੀ ਜਾਂਦੀ ਹੈ।

ਨੋਟ– ਕਰੀਨਾ ਦੇ ਪੁੱਤਰ ਦੇ ਨਾਂ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News