ਬਲੈਕ ਨਾਈਟ ਫ਼ਿਲਮਜ਼ ਤੇ ਐਂਡੇਮੋਲ ਸ਼ਾਈਨ ਇੰਡੀਆ ਨੇ ਕੀਤਾ ‘ਦਿ ਬ੍ਰਿਜ’ ਦੇ ਹਿੰਦੀ ਵਰਜ਼ਨ ਦਾ ਐਲਾਨ
Wednesday, Feb 15, 2023 - 11:54 AM (IST)
ਮੁੰਬਈ (ਬਿਊਰੋ)– ਸੈਫ ਅਲੀ ਖ਼ਾਨ ਦੀ ਬਲੈਕ ਨਾਈਟ ਫ਼ਿਲਮਜ਼ ਤੇ ਬੈਨਿਜੇ ਕੰਪਨੀ ਐਂਡੇਮੋਲ ਸ਼ਾਈਨ ਇੰਡੀਆ ਨੇ ਸੁਪਰਹਿੱਟ ‘ਦਿ ਬ੍ਰਿਜ’, ਜੋ ਕਿ ਇਕ ਹਿੱਟ ਡੈਨਿਸ਼/ਸਵੀਡਿਸ਼ ਸਕ੍ਰਿਪਟਿਡ ਸੀਰੀਜ਼ ਹੈ, ਦੇ ਹਿੰਦੀ ਐਡੀਸ਼ਨ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ
ਇਸ ਸੀਰੀਜ਼ ’ਚ ਸੈਫ ਅਲੀ ਖ਼ਾਨ ਨਜ਼ਰ ਆਉਣਗੇ ਤੇ ਨਾਲ ਹੀ ਉਹ ਇਸ ਦੇ ਹਿੰਦੀ ਐਡੀਸ਼ਨ ਨੂੰ ਬਲੈਕ ਨਾਈਟ ਫ਼ਿਲਮਜ਼ ਦੇ ਬੈਨਰ ਹੇਠ ਸਹਿ-ਨਿਰਮਾਣ ਕਰਨਗੇ। ‘ਦਿ ਬ੍ਰਿਜ’ ਦਾ ਕਾਨਸੈਪਟ ਯੂਨੀਵਰਸਲ ਅਪੀਲ ਰੱਖਦਾ ਹੈ, ਜਿਸ ਨੂੰ ਗਲੋਬਲ ਦਰਸ਼ਕਾਂ ਵਲੋਂ ਸਮਝਿਆ ਤੇ ਸਰਾਹਿਆ ਜਾ ਸਕਦਾ ਹੈ। ਸ਼ੋਅ ਦੀ ਸ਼ੁਰੂਆਤ ਦੋ ਦੇਸ਼ਾਂ ਦੀ ਸਾਂਝੀ ਸਰਹੱਦ ’ਤੇ ਮਿਲੀ ਇਕ ਲਾਸ਼ ਨਾਲ ਹੁੰਦੀ ਹੈ, ਜਿਸ ’ਚ ਅੱਧਾ ਸਰੀਰ ਇਕ ’ਚ ਤੇ ਅੱਧਾ ਦੂਜੇ ’ਚ ਹੁੰਦਾ ਹੈ।
ਇਸ ਦੇ ਨਾਲ ਹੀ ਦੋਵਾਂ ਖੇਤਰਾਂ ਦੇ ਪੁਲਸ ਬਲ ਇਕ ਸਾਂਝੀ ਜਾਂਚ ’ਚ ਰੁੱਝੇ ਹੋਏ ਹਨ, ਜਿਸ ਨਾਲ ਅਪਰਾਧ ਨੂੰ ਸੁਲਝਾਉਣ ਲਈ ਦੋਵਾਂ ਪਾਸਿਆਂ ਦੇ ਜਾਸੂਸਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ।
‘ਦਿ ਬ੍ਰਿਜ’ ਬੈਨਿਜੇ ਦੇ ਹਾਊਸ ਦਾ ਇਕ ਹੋਰ ਰਤਨ ਹੈ, ਜਿਸ ਦੇ ਵਿਲੱਖਣ ਗਲੋਬਲ ਬੇਸ ਨੇ ਯੂ. ਐੱਸ./ਮੈਕਸੀਕੋ, ਯੂ. ਕੇ./ਫਰਾਂਸ, ਜਰਮਨੀ/ਆਸਟ੍ਰੀਆ, ਸਿੰਗਾਪੁਰ/ਮਲੇਸ਼ੀਆ ਤੇ ਰੂਸ/ਐਸਟੋਨੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਸਥਾਪਿਤ ਕਈ ਭਾਸ਼ਾਵਾਂ ’ਚ ਇਸ ਦੇ ਅਡੈਪਸ਼ਨ ਦੀ ਅਗਵਾਈ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।