‘ਆਦਿਪੁਰਸ਼’ ਦੇ ਟਰੇਲਰ ’ਚ ਸੈਫ਼ ਅਲੀ ਖ਼ਾਨ ਨੂੰ ਕੀਤਾ ਜਾ ਰਿਹੈ ਪਸੰਦ (ਵੀਡੀਓ)

05/11/2023 11:14:08 AM

ਮੁੰਬਈ (ਬਿਊਰੋ)– ‘ਆਦਿਪੁਰਸ਼’ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਓਮ ਰਾਓਤ ਵਲੋਂ ਨਿਰਦੇਸ਼ਿਤ ਫ਼ਿਲਮ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ, ਜਿਸ ’ਚ ਸੈਫ ਅਲੀ ਖ਼ਾਨ ਦੇ ਕਿਰਦਾਰ ਲੰਕੇਸ਼ ਨੂੰ ਖ਼ਾਸ ਤੌਰ ’ਤੇ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆਉਣ ਵਾਲੀ ਇਸ ਅਦਾਕਾਰਾ ਨੂੰ ਆਇਆ ਪੈਨਿਕ ਅਟੈਕ

ਇਹ ਟਰੇਲਰ ਦੇ ਆਖਰੀ ਕੁਝ ਸਕਿੰਟਾਂ ’ਚ ਦਿਖਾਈ ਦੇ ਸਕਦਾ ਹੈ ਪਰ ਸੈਫ ਦਾ ਕਿਰਦਾਰ ਬਹੁਤ ਪ੍ਰਭਾਵ ਛੱਡਦਾ ਹੈ। ਜਿਥੇ ਪ੍ਰਸ਼ੰਸਕ ਭਗਵਾਨ ਰਾਮ ਦੀ ਮਹਿਮਾ ਤੇ ਮਾਤਾ ਸੀਤਾ ਦੀ ਸ਼ਾਂਤੀ ਨੂੰ ਦੇਖ ਕੇ ਹੈਰਾਨ ਹੋਏ ਹਨ, ਉਥੇ ਲੰਕੇਸ਼ ਦੀ ਸ਼ਕਤੀ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ ਹੈ।

ਖ਼ਾਸ ਤੌਰ ’ਤੇ ਕਲੋਜ਼ਅੱਪ ਜਿਥੇ ਲੰਕੇਸ਼ ਆਪਣੀਆਂ ਨੀਲੀਆਂ ਅੱਖਾਂ ਖੋਲ੍ਹਦਾ ਹੈ ਤੇ ਵਾਇਸਓਵਰ ਦੇ ਨਾਲ ਪਿੱਛੇ ਵੱਲ ਖੜ੍ਹਾ ਦਿਖਾਈ ਦਿੰਦਾ ਹੈ। ਸੈਫ ਅਲੀ ਖ਼ਾਨ ਦੀ ਇਕ ਸੰਨਿਆਸੀ ਦੇ ਰੂਪ ’ਚ ਝਲਕ ਨੇ ਵੀ ਕਈਆਂ ਨੂੰ ਪ੍ਰਭਾਵਿਤ ਕੀਤਾ ਹੈ।

‘ਆਦਿਪੁਰਸ਼’ ਦਾ ਨਿਰਦੇਸ਼ਨ ਓਮ ਰਾਓਤ ਵਲੋਂ ਕੀਤਾ ਗਿਆ ਹੈ। ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਪ੍ਰਸਾਦ ਸੁਤਾਰ ਤੇ ਰੈਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਵਲੋਂ ਨਿਰਮਿਤ ਹੈ। ਇਹ ਫ਼ਿਲਮ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News