ਸੈਫ ਅਲੀ ਖ਼ਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Tuesday, Jan 21, 2025 - 02:57 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਬਾਰੇ ਇੱਕ ਰਾਹਤ ਦੀ ਖ਼ਬਰ ਹੈ। ਉਨ੍ਹਾਂ ਨੂੰ ਅੱਜ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਮਿਲ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਡਾਕਟਰ ਨਿਤਿਨ ਡਾਂਗੇ ਨੇ ਅੱਜ ਸਵੇਰੇ ਇਸ ਦੀ ਪੁਸ਼ਟੀ ਕੀਤੀ ਸੀ। ਜਾਣਕਾਰੀ ਅਨੁਸਾਰ, ਸੈਫ ਦੀ ਛੁੱਟੀ ਲਈ ਕਾਗਜ਼ੀ ਕਾਰਵਾਈ ਸੋਮਵਾਰ ਰਾਤ ਨੂੰ ਹੀ ਪੂਰੀ ਹੋ ਗਈ ਸੀ।
ਪਿਛਲੇ ਹਫ਼ਤੇ ਹੋਇਆ ਸੀ ਹਮਲਾ
ਦੱਸ ਦਈਏ ਕਿ ਸੈਫ ਅਲੀ ਖ਼ਾਨ ਨੂੰ ਪਿਛਲੇ ਹਫ਼ਤੇ ਬੁੱਧਵਾਰ ਦੇਰ ਰਾਤ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਚ ਚੋਰ ਦੇ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਸਨ। ਹਮਲਾਵਰ ਨੇ ਸੈਫ਼ ਨੂੰ ਲਗਭਗ 6 ਵਾਰ ਚਾਕੂ ਮਾਰਿਆ। ਹਮਲੇ ਤੋਂ ਬਾਅਦ ਸੈਫ ਨੂੰ ਦੁਪਹਿਰ 2:30 ਵਜੇ ਦੇ ਕਰੀਬ ਇੱਕ ਆਟੋ ਰਿਕਸ਼ਾ ਰਾਹੀਂ ਲੀਲਾਵਤੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਵੀ ਕਰਵਾਉਣੀ ਪਈ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਸਰਜਰੀ ਦੌਰਾਨ ਕੱਢਿਆ ਚਾਕੂ ਦਾ ਟੁਕੜਾ
ਇਹ ਐਮਰਜੈਂਸੀ ਸਰਜਰੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋਂ ਤਰਲ ਪਦਾਰਥ ਦੇ ਰਿਸਾਅ ਨੂੰ ਰੋਕਣ ਲਈ ਕੀਤੀ ਗਈ ਸੀ। ਇਸ ਸਰਜਰੀ ਰਾਹੀਂ ਡਾਕਟਰਾਂ ਨੇ ਲਗਭਗ 2.5 ਇੰਚ ਲੰਬਾ ਚਾਕੂ ਦਾ ਟੁਕੜਾ ਕੱਢਿਆ ਸੀ। ਇਸ ਮਾਮਲੇ 'ਚ ਸੈਫ ਦੀ ਪਤਨੀ ਕਰੀਨਾ ਕਪੂਰ ਖ਼ਾਨ ਨੇ ਪੁਲਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਕੁੱਲ੍ਹੜ ਪਿੱਜ਼ਾ ਕੱਪਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, UK ਜਾਂਦੇ ਹੀ...
ਇਨ੍ਹਾਂ ਫ਼ਿਲਮਾਂ 'ਚ ਆਉਣਗੇ ਨਜ਼ਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੈਫ ਅਲੀ ਖ਼ਾਨ ਨੂੰ ਹਾਲ ਹੀ 'ਚ ਜੂਨੀਅਰ ਐੱਨ. ਟੀ. ਆਰ. ਅਤੇ ਜਾਨ੍ਹਵੀ ਕਪੂਰ ਨਾਲ ਤੇਲਗੂ ਫ਼ਿਲਮ 'ਦੇਵਰਾ' 'ਚ ਦੇਖਿਆ ਗਿਆ ਸੀ। ਇਸ ਵੇਲੇ ਉਨ੍ਹਾਂ ਕੋਲ 'ਰੇਸ 4' ਅਤੇ 'ਜਿਊਲ ਥੀਫ' ਵਰਗੀਆਂ ਫ਼ਿਲਮਾਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8