ਸੁਸ਼ਾਂਤ ''ਤੇ ਬਣ ਰਹੀ ਹੈ ਫ਼ਿਲਮ ਦੀ ਪਹਿਲੀ ਝਲਕ ਆਈ ਸਾਹਮਣੇ
Tuesday, Jul 21, 2020 - 10:29 AM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 'ਤੇ ਹੁਣ ਫ਼ਿਲਮ ਬਣਨ ਜਾ ਰਹੀ ਹੈ। ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਹਮਸ਼ਕਲ ਮੰਨੇ ਜਾਣ ਵਾਲੇ ਸਚਿਨ ਤਿਵਾਰੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ, ਜਿਸ ਨੂੰ ਸਚਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਇਸ ਫ਼ਿਲਮ ਨੂੰ 'ਸੁਸਾਈਡ ਜਾਂ ਮਰਡਰ' ਟਾਈਟਲ ਹੇਠ ਬਣਾਇਆ ਜਾਵੇਗਾ।
ਜਾਣਕਾਰੀ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ ਅਤੇ ਇਸ ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ਅਤੇ ਪੰਜਾਬ 'ਚ ਕੀਤੀ ਜਾਵੇਗੀ। ਖ਼ਬਰਾਂ ਤਾਂ ਇਹ ਵੀ ਹਨ ਇਸ ਫ਼ਿਲਮ ਨੂੰ ਇਸੇ ਸਾਲ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਫ਼ਿਲਮ ਦੀ ਫਰਸਟ ਲੁੱਕ 'ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੇ ਟਾਈਟਲ ਦੇ ਨਾਲ ਸਚਿਨ ਨੂੰ ਇੰਡਸਟਰੀ ਨਾਲ ਇੰਟਰੋਡਿਊਜ਼ ਕਰਦੇ ਹੋਏ ਆਊਟਸਾਈਡਰ ਲਿਖਿਆ ਗਿਆ ਹੈ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿਉਂਕਿ ਸੁਸ਼ਾਂਤ ਫ਼ਿਲਮ ਉਦਯੋਗ 'ਚ ਆਊਟਸਾਈਡਰ ਸਨ, ਇਸ ਲਈ ਉਨ੍ਹਾਂ ਨੂੰ ਬਾਲੀਵੁੱਡ 'ਚ ਲਗਾਤਾਰ ਨਿਸ਼ਾਨੇ 'ਤੇ ਰੱਖਿਆ ਜਾ ਰਿਹਾ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੀਵਨ 'ਤੇ ਬਣ ਰਹੀ ਇਹ ਫ਼ਿਲਮ 'ਸੁਸਾਈਡ ਜਾਂ ਮਰਡਰ: ਇੱਕ ਸਟਾਰ ਗੁਆਚ ਗਿਆ' 'ਚ ਟਿਕਟੌਕ ਸਟਾਰ ਸਚਿਨ ਤਿਵਾਰੀ ਲੀਡ ਰੋਲ 'ਚ ਨਜ਼ਰ ਆਉਣਗੇ।