‘ਉਡਨੇ ਕੀ ਆਸ਼ਾ’ ਦੇ ਸਚਿਨ ਅਤੇ ਸਾਈਲੀ ਕਰਨਗੇ ਧਮਾਕੇਦਾਰ ਡਾਂਸ

Thursday, Aug 29, 2024 - 04:20 PM (IST)

‘ਉਡਨੇ ਕੀ ਆਸ਼ਾ’ ਦੇ ਸਚਿਨ ਅਤੇ ਸਾਈਲੀ ਕਰਨਗੇ ਧਮਾਕੇਦਾਰ ਡਾਂਸ

ਮੁੰਬਈ (ਬਿਊਰੋ) - ਤੀਆਂ ਅਤੇ ਰੱਖੜੀ ਦੇ ਜਸ਼ਨ ਤੋਂ ਬਾਅਦ ਸਟਾਰ ਪਲੱਸ ਆਪਣੇ ਜਨਮ ਅਸ਼ਟਮੀ ਸਮਾਰੋਹ ਨਾਲ ਦਰਸ਼ਕਾਂ ਨੂੰ ਖੁਸ਼ ਕਰੇਗਾ, ਜਿਸ ਦਾ ਟਾਈਟਲ ਹੈ ‘ਹਾਥੀ ਘੋੜਾ ਪਾਲਕੀ, ਬ੍ਰਥਡੇ ਕਨ੍ਹਈਆ ਲਾਲ ਕੀ’। ਇਸ ਸਮਾਗਮ ਵਿਚ ਸਟਾਰ ਪਲੱਸ ਦੇ ਕਲਾਕਾਰਾਂ ਵੱਲੋਂ ਕਈ ਤਰ੍ਹਾਂ ਦੇ ਐਕਟਸ ਅਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਦਰਸ਼ਕਾਂ ਨੂੰ ਕਈ ਤਰ੍ਹਾਂ ਦੀਆਂ ਪੇਸ਼ਕਾਰੀਆਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਉਕਸੁਕਤਾ ਕੰਵਰ ਢਿੱਲੋਂ (ਸਚਿਨ) ਅਤੇ ਨੇਹਾ ਹਰਸੋਰਾ (ਸਾਈਲੀ) ਦੀ ਡਾਂਸ ਪੇਸ਼ਕਾਰੀ ਨੂੰ ਲੈ ਕੇ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਨੂੰ ਕੋਰਟ ਵੱਲੋਂ ਵੱਡਾ ਝਟਕਾ, ਹੋਈ ਜੇਲ

ਦੋਵੇਂ ਕਾਲਾਕਾਰ ‘ਗੋ ਗੋ ਗੋਵਿੰਦਾ’ ਗਾਣੇ ’ਤੇ ਇਕੱਠੇ ਪੇਸ਼ਕਾਰੀ ਦੇਣਗੇ, ਜੋ ਦਰਸ਼ਕਾਂ ਲਈ ਸ਼ਾਨਦਾਰ ਅਨੁਭਵ ਹੋਵੇਗਾ। ਕਈ ਦੂਜੇ ਸਰਪ੍ਰਾਈਜ਼ ਵੀ ਪਲਾਨ ਕੀਤੇ ਗਏ ਹਨ। ਸਟਾਰ ਪਲੱਸ ਦੇ ਸ਼ੋਅ ਉਡਨੇ ਦੀ ਆਸ਼ਾ ਦੇ ਕੰਵਲ ਢਿੱਲੋਂ ਉਰਫ ਸਚਿਨ ਨੇ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਸਟਾਰ ਪਲੱਸ ਦੇ ਜਨਮ ਅਸ਼ਟਮੀ ਸਮਾਰੋਹ ਦਾ ਹਿੱਸਾ ਬਣਨ ਤੇ ਇਸ ਨੂੰ ਹੋਸਟ ਕਰਨ ਲਈ ਵੀ ਓਨਾ ਹੀ ਉਤਸ਼ਾਹਿਤ ਹਨ। ‘ਹਾਥੀ ਘੋੜਾ ਪਾਲਕੀ ਬ੍ਰਥਡੇ ਕਨ੍ਹਈਆ ਲਾਲ ਕੀ’ 1 ਸਤੰਬਰ ਨੂੰ ਸ਼ਾਮ 6.10 ਵਜੇ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News