‘ਸਾ ਰੇ ਗਾ ਮਾ ਪਾ’ ਪੰਜਾਬੀ ਪਹੁੰਚਿਆ ਆਪਣੇ ਖੂਬਸੂਰਤ ਅੰਜਾਮ ’ਤੇ

08/17/2020 2:38:26 PM

ਚੰਡੀਗੜ੍ਹ (ਬਿਊਰੋ)– ‘ਸਾ ਰੇ ਗਾ ਮਾ ਪਾ’ ਹਿੰਦੀ ਸੰਗੀਤਕ ਸ਼ੋਅ, ਜਿਸ ਨੇ ਦੋ ਦਹਾਕੇ ਪਹਿਲਾਂ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜ਼ੀ ਪੰਜਾਬੀ ’ਚ ਆਪਣੇ ਪਹਿਲੇ ਸੀਜ਼ਨ ਨਾਲ ਹਰ ਪੰਜਾਬੀ ਦਾ ਦਿਲ ਜਿੱਤ ਚੁੱਕਾ ਹੈ। ਇਸ ਰਿਐਲਿਟੀ ਸ਼ੋਅ ਦਾ ਪੰਜਾਬੀ ਰੁਪਾਂਤਰ 15 ਅਗਸਤ ਨੂੰ ਇਕ ਵਿਸ਼ਾਲ ਪਲੇਟਫਾਰਮ ਦੇ ਰੂਪ ’ਚ ਗਰੈਂਡ ਫਿਨਾਲੇ ਦੇ ਨਾਲ ਸਮਾਪਤ ਹੋਇਆ, ਜਿਥੇ ਚੋਟੀ ਦੇ ਮੁਕਾਬਲੇਬਾਜ਼ਾਂ ਨੇ ਸੁਰੀਲੀ ਆਵਾਜ਼ ਤੇ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾ ਲਿਆ। ਸ਼ੋਅ ਪੰਜਾਬੀ ਫਿਲਮ ਤੇ ਸੰਗੀਤ ਇੰਡਸਟਰੀ ਦੇ ਸਿਤਾਰਿਆਂ ਰਿਚਾ ਸ਼ਰਮਾ, ਸੋਨੂੰ ਕੱਕੜ ਤੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ।

ਗਰੈਂਡ ਫਿਨਾਲੇ ’ਚ ਪਹੁੰਚਣ ਵਾਲੇ ਚੋਟੀ ਦੇ 6 ਮੁਕਾਬਲੇਬਾਜ਼ ਸੁਰ ਸਾਗਰ, ਸ਼ੁਭਮ ਲੋਧੀ, ਮਹਿਕ ਭਮੋਤਰਾ, ਮਾਨ ਸਾਗਰ, ਰਾਹੁਲ ਰੁਸਤਮ ਤੇ ਮਮਤਾ ਭਾਰਦਵਾਜ ਸਨ। ਅੰਤਿਮ ਗੇੜ ਦੇ ਮੁਕਾਬਲੇਬਾਜ਼ਾਂ ਲਈ ਮੁਕਾਬਲਾ ਬਹੁਤ ਸਖ਼ਤ ਸੀ। ਸੁਰ ਸਾਗਰ ਨੇ ਮੁਕਾਬਲਾ ਜਿੱਤਿਆ ਤੇ ਇਸ ਤੋਂ ਬਾਅਦ ਦੂਜੇ ਸਥਾਨ ’ਤੇ ਸ਼ੁਭਮ ਲੋਧੀ ਤੇ ਤੀਜੇ ਸਥਾਨ ’ਤੇ ਮਹਿਕ ਬਮੋਟੜਾ ਰਹੇ। ਸੁਰ ਸਾਗਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਕ ਮਜ਼ਬੂਤ ਸੰਗੀਤਕ ਪਿਛੋਕੜ ਤੋਂ ਆਇਆ ਹੈ, ਜਿਸ ਨੇ ਆਪਣੇ ਪਿਤਾ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ, ਜੋ ਇਕ ਭਜਨ ਗਾਇਕ ਹੈ। ਸੁਰ ਸਾਗਰ ਵਿਆਹਿਆ ਹੋਇਆ ਹੈ ਪਰ ਉਸ ਦੀ ਪਤਨੀ ਕੈਨੇਡਾ ’ਚ ਰਹਿੰਦੀ ਹੈ, ਜੋ ਵਿਦੇਸ਼ ਤੋਂ ਉਸ ਦੇ ਲਈ ਦੁਆਵਾਂ ਕਰ ਰਹੀ ਸੀ।

PunjabKesari

ਫਿਲੌਰ ਤੋਂ ਸ਼ੁਭਮ ਲੋਧੀ ਸ਼ੋਅ ਦੀ ਸ਼ੁਰੂਆਤ ਤੋਂ ਹੀ ਇਕ ਸਰਪ੍ਰਾਈਜ਼ ਪੈਕੇਜ ਰਿਹਾ ਹੈ। ਬਸ ਇਸ ਲਈ ਕਿ ਉਹ ਇਕ ਅਜਿਹੇ ਪਰਿਵਾਰ ’ਚੋਂ ਆਇਆ ਹੈ, ਜਿਥੇ ਬਹੁਤੇ ਮਰਦ ਮੈਂਬਰ ਬਾਊਂਸਰ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਇਕ ਬਾਊਂਸਰ ਵੀ ਸੀ ਪਰ ਸੰਗੀਤ ਤੇ ਧੁਨ ’ਤੇ ਉਸ ਦੀ ਪਕੜ ਦੇ ਮੁਕਾਬਲੇ ਉਸ ਦੀ ਮਜ਼ਬੂਤ ਦਿਖ ਫਿੱਕੀ ਦਿਖਾਈ ਦਿੰਦੀ। ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਮਹਿਕ ਬਮੋਤਰਾ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਉਹ ਆਡੀਸ਼ਨ ਲਈ ਉਸ ਸਮੇਂ ਆਈ ਸੀ, ਜਦੋਂ ਉਹ ਆਪਣੇ ਪਿਤਾ ਦੀ ਮੌਤ ’ਤੇ ਸੋਗ ਕਰ ਰਹੀ ਸੀ, ਜੋ ਉਸ ਲਈ ਤਾਕਤ ਦਾ ਥੰਮ੍ਹ ਸੀ। ਆਡੀਸ਼ਨ ਐਪੀਸੋਡ ’ਚ ਗੁਰਦਾਸ ਮਾਨ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਆਪਣੀਆਂ ਅੱਖਾਂ ਰਾਹੀਂ ਇਥੇ ਪ੍ਰਦਰਸ਼ਨ ਕਰਦਿਆਂ ਵੇਖ ਰਿਹਾ ਹੈ। ਉਸ ਸਮੇਂ ਤੋਂ ਗੁਰਦਾਸ ਮਾਨ ਨੇ ਆਪਣੀ ਧੀ ਦੀ ਤਰ੍ਹਾਂ ਉਸ ਦਾ ਸਹਿਯੋਗ ਕੀਤਾ।

ਇਕ ਹੋਰ ਸੁਰੀਲੀ ਗਾਇਕਾ ਮਮਤਾ ਭਾਰਦਵਾਜ ਚੌਥੇ ਸਥਾਨ ’ਤੇ ਹੈ, ਜਦੋਂਕਿ ਮਾਨ ਸਾਗਰ ਤੇ ਰਾਹੁਲ ਰੁਸਤਮ ਨੇ ਟਾਈ ਦੇ ਤੌਰ ’ਤੇ ਪੰਜਵਾਂ ਸਥਾਨ ਹਾਸਲ ਕੀਤਾ। ਜੱਜ ਜੈਦੇਵ ਕੁਮਾਰ ਨੇ ਸਾਰੇ ਮੁਕਾਬਲੇਬਾਜ਼ਾਂ ਦੇ ਉਤਸ਼ਾਹ ਤੇ ਜੋਸ਼ ਭਰਪੂਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਤੇ ਕਿਹਾ, ‘ਸ਼ੋਅ ਨੇ ਜ਼ੀ ਪੰਜਾਬੀ ’ਤੇ ਆਪਣੇ ਪਹਿਲੇ ਸੀਜ਼ਨ ’ਚ ਇਕ ਬੇਜੋੜ ਵਿਰਾਸਤ ਬਣਾਈ ਹੈ। ਪੰਜਾਬੀ ਸੰਗੀਤ ਪੂਰੀ ਦੁਨੀਆ ’ਚ ਮਸ਼ਹੂਰ ਹੈ ਤੇ ‘ਸਾ ਰੇ ਗਾ ਮਾ ਪਾ’ ਨੇ ਦੁਨੀਆ ਭਰ ਦੇ ਦਰਸ਼ਕਾਂ ਦਾ ਧਿਆਨ ਤੇ ਪਿਆਰ ਪ੍ਰਾਪਤ ਕੀਤਾ ਹੈ। ਮੈਂ ਜੇਤੂਆਂ ਨੂੰ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਨੂੰ ਆਪਣੇ ਸੁਰਾਂ ਨਾਲ ਪੰਜਾਬੀ ਸੰਗੀਤ ਨੂੰ ਹੋਰ ਅਮੀਰ ਬਣਾਉਣ ਦੀ ਉਮੀਦ ਕਰਦਾ ਹਾਂ।’

PunjabKesari

ਸ਼ੋਅ ਦੇ ਗੁਰੂ ਗੁਰਦਾਸ ਮਾਨ ਨੇ ਕਿਹਾ, ‘ਜੇਤੂ ਸੁਰ ਸਾਗਰ ਤੇ ਸਾਰੇ ਚੋਟੀ ਦੇ ਮੁਕਾਬਲੇਬਾਜ਼ ਸ਼ੁਭਮ ਲੋਧੀ, ਮਹਿਕ ਭਮਬੋਤਰਾ ਨੂੰ ਦਿਲੋਂ ਮੁਬਾਰਕਾਂ। ਮੈਂ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਦੇ ਉਸਤਾਦਾਂ ਨੂੰ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨੇ ਵਧੀਆ ਢੰਗ ਨਾਲ ਸਿਖਾਇਆ ਤੇ ਜ਼ੀ ਪੰਜਾਬੀ ਨੂੰ ਬਹੁਤ-ਬਹੁਤ ਵਧਾਈਆਂ, ਜਿਨ੍ਹਾਂ ਨੇ ਇਹ ਖੂਬਸੂਰਤ ਪਹਿਲ ਕੀਤੀ ਤੇ ਦਰਸ਼ਕਾਂ ਤੇ ਉਥੋਂ ਦੇ ਸਾਰੇ ਲੋਕਾਂ ਨੂੰ, ਜੋ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ। ਮੈਂ ਸਾਰਿਆਂ ਦੀਆਂ ਖੁਸ਼ੀਆਂ, ਸਿਹਤ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ। ਮੈਂ ਜ਼ੀ ਪੰਜਾਬੀ ਨੂੰ ਮੁਬਾਰਕ ਦਿੰਦਾ ਹਾਂ, ਜਿਨ੍ਹਾਂ ਨੇ ਸ਼ੋਅ ਨੂੰ ਬਣਾਇਆ ਤੇ ਮੈਂ ਚਾਹੁੰਦਾ ਹਾਂ ਕਿ ਉਹ ਲੋਕਾਂ ਨੂੰ ਇਸ ਤਰ੍ਹਾਂ ਦੇ ਪਲੇਟਫਾਰਮ ਪ੍ਰਦਾਨ ਕਰਦੇ ਰਹਿਣਗੇ ਤੇ ਮੈਨੂੰ ਉਮੀਦ ਹੈ ਕਿ ਉਹ ਜਲਦ ਹੀ ਅਜਿਹੇ ਹੋਰ ਸ਼ੋਅ ਲੈ ਕੇ ਆਉਣਗੇ।’


Rahul Singh

Content Editor

Related News