ਦੁਨੀਆਂ ਭਰ 'ਚ ਛਾਇਆ 'ਮੂਸਾ ਜੱਟ', Sidhu Moosewala ਦੇ ਗੀਤ 'ਤੇ ਮਾਡਲਾਂ ਨੇ ਕੀਤਾ ਰੈਂਪ ਵਾਕ

Thursday, Sep 19, 2024 - 03:16 PM (IST)

ਦੁਨੀਆਂ ਭਰ 'ਚ ਛਾਇਆ 'ਮੂਸਾ ਜੱਟ', Sidhu Moosewala ਦੇ ਗੀਤ 'ਤੇ ਮਾਡਲਾਂ ਨੇ ਕੀਤਾ ਰੈਂਪ ਵਾਕ

ਐਂਟਰਟੇਨਮੈਂਟ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਦੇ ਨਾਮੀ ਗਾਇਕਾਂ 'ਚੋਂ ਇੱਕ ਸਨ। ਉਨ੍ਹਾਂ ਨੇ ਨਾ ਸਿਰਫ਼ ਦੁਨੀਆ ਭਰ 'ਚ ਪ੍ਰਸਿੱਧੀ ਹਾਸਲ ਕੀਤੀ ਸਗੋਂ ਬਹੁਤ ਦੌਲਤ-ਸ਼ੌਹਰਤ ਵੀ ਕਮਾਈ ਹੈ। ਹਾਲ ਹੀ 'ਚ ਲੰਡਨ ਫੈਸ਼ਨ ਵੀਕ 2024 ਵਿੱਚ ਇੱਕ ਖਾਸ ਪਲ ਦੇਖਣ ਨੂੰ ਮਿਲਿਆ। ਲੰਡਨ ਫੈਸ਼ਨ ਵੀਕ ਦੌਰਾਨ ਜਦੋਂ ਮਾਡਲਾਂ ਰੈਂਪ ਵਾਕ ਕਰਨ ਆਈਆਂ ਤਾਂ ਉਸ ਸਮੇਂ ਜੋ ਗਾਣਾ ਪਿੱਛੇ ਚੱਲ ਰਿਹਾ ਸੀ ਉਨ੍ਹਾਂ ਨੂੰ ਸੁਣ ਦੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਜ਼ਰੂਰ ਹੋਵੇਗਾ। ਦਰਅਸਲ ਫੈਸ਼ਨ ਵੀਕ ਦੌਰਾਨ ਪੰਜਾਬੀ ਰੈਪਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਦਾ ਗੀਤ '47' ਲਗਾਇਆ ਗਿਆ ਸੀ, ਉਹ ਵੀ ਜਦੋਂ ਮਾਡਲਾਂ ਰੈਂਪ 'ਤੇ ਵਾਕ ਕਰਨ ਆਈਆਂ ਸਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਦੀ ਖੂਬ ਤਾਰੀਫ ਹੋਈ ਸੀ ਅਤੇ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by UB1UB2: Southall, West London (@ub1ub2)

ਫੈਸ਼ਨ ਬ੍ਰਾਂਡ ਨੇਬੋਜਸਾ ਨੇ ਆਪਣੇ ਸ਼ੋਅ 'ਚ ਸਿੱਧੂ ਮੂਸੇਵਾਲਾ ਦਾ ਗੀਤ ਲਗਾਇਆ ਹੈ, ਜਿਸ ਨੂੰ ਸੁਣ ਕੇ ਸਿੱਧੂ ਦੇ ਫੈਨ ਕਾਫੀ ਖੁਸ਼ ਹੋ ਰਹੇ ਹਨ। ਜਦੋਂ ਮਾਡਲਾਂ ਰੈਂਪ 'ਤੇ ਵਾਕ ਕਰ ਰਹੀਆਂ ਸਨ ਤਾਂ ਮੂਸੇਵਾਲਾ ਦੇ ਗੀਤ ਨੇ ਨਜ਼ਾਰਾ ਹੋਰ ਵਧਾ ਦਿੱਤਾ। ਇਸ ਖਾਸ ਪਲ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬ੍ਰਾਂਡ ਨੇ ਆਪਣੇ ਇੰਸਟਾਗ੍ਰਾਮ 'ਤੇ ਕੈਪਸ਼ਨ ਦੇ ਨਾਲ ਪਲ ਨੂੰ ਸਾਂਝਾ ਕੀਤਾ, 'ਕਲਚਰ ਲਈ'। ਇਸ ਵੀਡੀਓ 'ਤੇ ਲੋਕਾਂ ਦੇ ਕਮੈਂਟ ਵੀ ਦੇਖਣ ਨੂੰ ਮਿਲੇ ਜਿਸ ‘ਚ ਕਈ ਪ੍ਰਸ਼ੰਸਕਾਂ ਨੇ ਇਸ ਨੂੰ ਸ਼ਾਨਦਾਰ ਕਿਹਾ।

ਇਹ ਖ਼ਬਰ ਵੀ ਪੜ੍ਹੋ- ਅਨੁਸ਼ਕਾ- ਵਿਰਾਟ ਦਾ ਫੇਕ ਵੀਡੀਓ ਹੋਇਆ ਵਾਇਰਲ

ਅੱਜ ਵੀ ਸੁਪਰਹਿੱਟ ਹਨ ਸਿੱਧੂ ਮੂਸੇਵਾਲਾ ਦੇ ਗੀਤ
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊੁਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਗੀਤਾਂ ਦੀ ਬਦੌਲਤ ਉਹ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਸੀ। ਉਹ ਪੂਰੀ ਦੁਨੀਆ ‘'ਚ ਜਾਣਿਆ ਜਾਣ ਲੱਗ ਪਿਆ ਸੀ, ਜਿਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਗਾਇਕਾਂ ਨੂੰ ਪੂਰੀ ਉਮਰ ਲੱਗ ਜਾਂਦੀ ਹੈ। ਉਸ ਨੂੰ ਸਿੱਧੂ ਮੂਸੇਵਾਲਾ ਨੇ ਕੁਝ ਕੁ ਸਾਲਾਂ ਹਾਸਲ ਕਰ ਲਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News