ਰੁਪਿੰਦਰ ਹਾਂਡਾ ਨੇ ਵੱਖਰੇ ਅੰਦਾਜ਼ ’ਚ ਗਾਇਆ ‘ਬਾਜਰੇ ਦਾ ਸਿੱਟਾ’ ਗੀਤ

Wednesday, Nov 03, 2021 - 04:09 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਆਪਣੀ ਲਾਈਵ ਸਿੰਗਿੰਗ ਕਰਕੇ ਕਾਫੀ ਚਰਚਾ ’ਚ ਹੈ। ਰੁਪਿੰਦਰ ਹਾਂਡਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਚ ਗਾਣਿਆਂ ਦੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਹੁਣ ਇਸ ਪੰਜਾਬੀ ਗਾਇਕਾ ਨੇ ਆਪਣੀ ਬਾਕਮਾਲ ਆਵਾਜ਼ ’ਚ ਮਸ਼ਹੂਰ ਗੀਤ ‘ਬਾਜਰੇ ਦਾ ਸਿੱਟਾ’ ਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਨਵੀਂ ਵਿਆਹੀ ਜੋੜੀ ਨੂੰ ਇਸ ਅਦਾਕਾਰ ਨੇ ਕਰ ਦਿੱਤਾ ਹੈਰਾਨ, ਵਾਇਰਲ ਹੋ ਰਹੀ ਹੈ ਵੀਡੀਓ

ਇਸ ਲੋਕ ਗੀਤ ਨੂੰ ਕਈ ਪੰਜਾਬੀ ਗਾਇਕ ਗਾ ਚੁੱਕੇ ਹਨ। ਹਰ ਗਾਇਕ ਨੇ ਆਪਣੇ ਤਰੀਕੇ ਨਾਲ ਇਸ ਗੀਤ ਨੂੰ ਗਾਇਆ ਹੈ। ਰੁਪਿੰਦਰ ਹਾਂਡਾ ਵਲੋਂ ਪੇਸ਼ ਕੀਤਾ ਗਿਆ ‘ਬਾਜਰੇ ਦਾ ਸਿੱਟਾ’ ਦਾ ਨਵਾਂ ਵਰਜ਼ਨ ਤੁਹਾਨੂੰ ਪਸੰਦ ਆਵੇਗਾ।

ਰੁਪਿੰਦਰ ਹਾਂਡਾ ਨੇ ਕਿਸਾਨ ਅੰਦੋਲਨ ’ਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਗਾਇਕਾ ਨੇ ਆਪਣੀ ਆਵਾਜ਼ ਤੇ ਸਪੀਚ ਦੇ ਨਾਲ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਹੈ। ਅਜੇ ਵੀ ਰੁਪਿੰਦਰ ਹਾਂਡਾ ਕਿਸਾਨਾਂ ਨਾਲ ਉਨ੍ਹਾਂ ਦੀ ਲੜਾਈ ’ਚ ਖੜ੍ਹੀ ਹੈ।

 
 
 
 
 
 
 
 
 
 
 
 
 
 
 
 

A post shared by Rupinder Handa (@rupinderhandaofficial)

ਦੱਸ ਦੇਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨਾਂ ਦੀ ਹਮਾਇਤ ’ਚ ਐਵਾਰਡ ਵਾਪਸ ਕੀਤਾ ਸੀ। ਸਾਲ 2013 ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਲੋਕ ਗਾਇਕਾ ਦਾ ਐਵਾਰਡ ਰੁਪਿੰਦਰ ਹਾਂਡਾ ਨੂੰ ਦਿੱਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਫਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News