ਹੁਣ ਰੁਪਿੰਦਰ ਹਾਂਡਾ ਪੂਰੀ ਕਰੇਗੀ ਟਿਕਟੌਕ ਸਟਾਰ ਨੂਰ ਦੀ ਇਹ ਇੱਛਾ (ਵੀਡੀਓ

7/8/2020 12:57:58 PM

ਜਲੰਧਰ (ਬਿਊਰੋ) — ਪ੍ਰਸਿੱਧ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ 'ਤੇ ਟਿਕਟੌਕ ਸਟਾਰ ਨੂਰ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਨੂਰ ਰੁਪਿੰਦਰ ਹਾਂਡਾ ਨੂੰ ਆਖ ਰਹੀ ਹੈ ਕਿ ਰੁਪਿੰਦਰ ਦੀਦੀ ਕੋਈ ਗੀਤ ਹੀ ਕੱਢ ਦਿਓ ਨਵਾਂ ਫਿਰ ਆਪਾਂ ਦੋਵੇਂ ਇੱਕਠੇ ਟੀ. ਵੀ. 'ਤੇ ਆਵਾਂਗੇ। ਇਸ ਵੀਡੀਓ ਨੂੰ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਰੁਪਿੰਦਰ ਹਾਂਡਾ ਨੇ ਵੀ ਨੂਰ ਨੂੰ ਜਵਾਬ ਦਿੱਤਾ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਨੂਰ ਦੀ ਫਰਮਾਇਸ਼ ਜ਼ਰੂਰ ਪੂਰੀ ਹੋਵੇਗੀ, ਇੱਕਠੇ ਆਵਾਂਗੇ ਟੀ. ਵੀ. 'ਤੇ'।

 
 
 
 
 
 
 
 
 
 
 
 
 
 

Noor di farmaish jrur poori howegi . Ikathe awage tv te 🥰 @sandeep_singh_toor19 😇

A post shared by Rupinder Handa (@rupinderhandaofficial) on Jul 7, 2020 at 9:18pm PDT

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। 'ਪਿੰਡ ਦੇ ਗੇੜੇ', 'ਤਖਤਪੋਸ਼', 'ਪਰਵਾਹ ਨੀ ਕਰੀਦੀ' ਸਣੇ ਕਈ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਟਿਕਟੌਕ ਸਟਾਰ ਨੂਰ ਦੀ ਗੱਲ ਕਰੀਏ ਤਾਂ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਵੱਲੋਂ ਉਸ ਦੇ ਵੀਡੀਓਜ਼ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
PunjabKesari


sunita

Content Editor sunita