ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਪਹਿਲਾਂ ਜਾਣੋ ਕੀ ਬੋਲੇ ਰੁਲਦੂ ਸਿੰਘ ਮਾਨਸਾ

11/12/2021 1:43:15 PM

ਚੰਡੀਗੜ੍ਹ (ਬਿਊਰੋ)– ਬੀਤੇ ਦਿਨ ਤੋਂ ਪੰਜਾਬੀ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਸੋਨੀਆ ਮਾਨ ਅੱਜ ਯਾਨੀ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਲ ਹੋ ਰਹੀ ਹੈ। ਉਸ ਦੇ ਮੋਹਾਲੀ ਤੋਂ ਅਕਾਲੀ ਦਲ ਦੀ ਉਮੀਦਵਾਰ ਹੋਣ ਦੀਆਂ ਚਰਚਾਵਾਂ ਹਨ।

ਇਹ ਖ਼ਬਰ ਜਿਵੇਂ ਹੀ ਸਾਹਮਣੇ ਆਈ ਤਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਸੋਨੀਆ ਮਾਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਲੋਕ ਤਾਂ ਸੋਨੀਆ ਮਾਨ ਨੂੰ ਗੱਦਾਰ ਕਹਿ ਰਹੇ ਹਨ।

ਉਥੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਲੋਂ ਜਦੋਂ ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਉਸ ਦਾ ਮੌਲਿਕ ਅਧਿਕਾਰ ਹੈ, ਕੋਈ ਕਿਤੇ ਵੀ ਜਾ ਸਕਦਾ ਹੈ, ਕਿਸੇ ’ਤੇ ਪਾਬੰਦੀ ਨਹੀਂ ਹੁੰਦੀ ਪਰ ਜੇ ਕੋਈ ਸੰਘਰਸ਼ਸ਼ੀਲ ਵਿਅਕਤੀ ਜਥੇਬੰਦੀ ’ਚ ਰਹੇ, ਉਹੀ ਠੀਕ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ

ਉਨ੍ਹਾਂ ਅੱਗੇ ਕਿਹਾ ਕਿ ਇਹ ਰਾਜਨੀਤਕ ਪਾਰਟੀਆਂ ਵੱਡੀਆਂ ਪਾਰਟੀਆਂ ਹਨ, ਸੰਘਰਸ਼ਸ਼ੀਲ ਵਿਅਕਤੀ ਜਦੋਂ ਪਾਰਟੀਆਂ ’ਚ ਜਾਣਦਾ ਤਾਂ ਉਸ ਦੀ ਆਪ ਦੀ ਫਿਰ ਉਨੀ ਅਹਿਮੀਅਤ ਨਹੀਂ ਰਹਿੰਦੀ।

ਜਦੋਂ ਰੁਲਦੂ ਸਿੰਘ ਮਾਨਸਾ ਨੂੰ ਪੁੱਛਿਆ ਗਿਆ ਕਿ ਕੀ ਇਸ ਦਾ ਕਿਸਾਨ ਅੰਦੋਲਨ ’ਤੇ ਕੋਈ ਅਸਰ ਪਵੇਗਾ ਤਾਂ ਉਨ੍ਹਾਂ ਕਿਹਾ, ‘ਇਸ ਦਾ ਕਿਸਾਨ ਅੰਦੋਲਨ ’ਤੇ ਕੋਈ ਫਰਕ ਨਹੀਂ ਪੈਣਾ। ਕਿਸਾਨ ਅੰਦੋਲਨ ’ਤੇ ਜੇ ਸਾਡੇ ’ਚੋਂ ਕੋਈ ਲੀਡਰ ਵੀ ਚਲਾ ਜਾਵੇ ਤਾਂ ਵੀ ਫਰਕ ਨਹੀਂ ਪੈਣਾ। ਜੋ ਆਇਆ ਜਿੰਨੀ ਸੇਵਾ ਕਰ ਗਿਆ, ਉਸ ਦਾ ਧੰਨਵਾਦ ਤੇ ਜੋ ਚਲਾ ਗਿਆ, ਇਹ ਉਸ ਦੀ ਮਰਜ਼ੀ।’

ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ ਤੇ ਕਿਉਂਕਿ ਹੁਣ ਸੋਨੀਆ ਮਾਨ ਅਕਾਲੀ ਦਲ ਦਾ ਹਿੱਸਾ ਬਣਨ ਜਾ ਰਹੀ ਹੈ ਤਾਂ ਉਸ ਦਾ ਨਿੱਜੀ ਵਿਰੋਧ ਨਹੀਂ ਕਰਾਂਗੇ, ਜੋ ਅਕਾਲੀ ਦਲ ਤੋਂ ਚੋਣਾਂ ਲੜੇਗਾ, ਉਸ ਦਾ ਵਿਰੋਧ ਕਰਾਂਗੇ।

ਨੋਟ– ਰੁਲਦੂ ਸਿੰਘ ਮਾਨਸਾ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News