ਗਾਇਕ ਰੁਦਰਾ ਕਰਨ ਪ੍ਰਤਾਪ ਦਾ ਧਾਰਮਿਕ ਗੀਤ 'ਰਾਮ ਆਏ ਹੈ' ਹੋਇਆ ਰਿਲੀਜ਼ (ਵੀਡੀਓ)

01/18/2024 4:02:39 PM

ਐਂਟਰਟੇਨਮੈਂਟ ਡੈਸਕ : ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਣਗੇ। ਇਸ ਲਈ ਅਯੁੱਧਿਆ 'ਚ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ ਲੱਖਾਂ ਭਗਤਾਂ ਦੇ ਅਯੁੱਧਿਆ ਆਉਣ ਦੀ ਉਮੀਦ ਹੈ। 

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਉਥੇ ਹੀ ਗਾਇਕ ਰੁਦਰਾ ਕਰਨ ਪ੍ਰਤਾਪ ਦਾ ਧਾਰਮਿਕ ਗੀਤ 'ਰਾਮ ਆਏ ਹੈ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਗੀਤ ਦੇ ਬੋਲ ਕਪਿਲ ਨਾਥ ਨੇ ਲਿਖੇ ਹਨ, ਜਿਸ ਦਾ ਸੰਗੀਤ ਜੱਗੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਸ਼ੁੱਭ ਠਾਕੁਰ ਹਨ ਤੇ ਪ੍ਰੋਡਿਊਸਰ Mr. Pankaj Khosla ਹਨ। ਗਾਇਕ ਦੇ ਧਾਰਮਿਕ ਗੀਤ 'ਰਾਮ ਆਏ ਹੈ' ਨੂੰ ਰੁਦਰਾ ਕਰਨ ਪ੍ਰਤਾਪ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਇਥੇ ਵੇਖੋ ਧਾਰਮਿਕ ਗੀਤ ਦਾ ਵੀਡੀਓ -

ਦੱਸਣਯੋਗ ਹੈ ਕਿ ਲਖਨਊ ਤੋਂ ਅਯੁੱਧਿਆ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਕੁਲ 6 ਹੈਲੀਕਾਪਟਰ, ਜਿਨ੍ਹਾਂ 'ਚੋਂ 3 ਹੈਲੀਕਾਪਟਰ ਅਯੁੱਧਿਆ ਅਤੇ 3 ਹੈਲੀਕਾਪਟਰ ਲਖਨਊ ਤੋਂ ਉਡਾਣ ਭਰਨਗੇ। ਇਹ ਸੇਵਾ 19 ਜਨਵਰੀ ਤੋਂ ਸ਼ੁਰੂ ਹੋਵੇਗੀ। ਹੁਣ ਇਨ੍ਹਾਂ ਹੈਲੀਕਾਪਟਰਾਂ ਦੀ ਸਮਰਥਾ 8-18 ਯਾਤਰੀਆਂ ਨੂੰ ਲੈ ਕੇ ਜਾਣ ਦੀ ਹੋਵੇਗੀ। ਸ਼ਰਧਾਲੂਆਂ ਨੂੰ ਹੈਲੀਕਾਪਟਰ ਯਾਤਰਾ ਦੀ ਪ੍ਰੀ-ਬੁਕਿੰਗ ਕਰਵਾਉਣੀ ਪਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News