ਰੁਬੀਨਾ ਦਿਲਾਇਕ ਨੇ 31 ਕਿਲੋ ਦਾ ਲਹਿੰਗਾ ਪਾ ਕੇ ਕੀਤਾ ਡਾਂਸ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

Saturday, Nov 05, 2022 - 10:46 AM (IST)

ਰੁਬੀਨਾ ਦਿਲਾਇਕ ਨੇ 31 ਕਿਲੋ ਦਾ ਲਹਿੰਗਾ ਪਾ ਕੇ ਕੀਤਾ ਡਾਂਸ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ

ਨਵੀਂ ਦਿੱਲੀ- ਟੀ.ਵੀ ਦੀ ਮਸ਼ਹੂਰ ਅਦਾਕਾਰਾ ਅਤੇ ‘ਬਿੱਗ ਬੌਸ 14’ ਦੀ ਜੇਤੂ ਰੁਬੀਨਾ ਦਿਲਾਇਕ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' 'ਚ ਆਪਣੇ ਡਾਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਅਦਾਕਾਰਾ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਅਤੇ ਜੱਜਾਂ ਨੂੰ ਹੈਰਾਨ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ- ਕਪਿਲ ਸ਼ਰਮਾ ਨੇ ਜਾਹਨਵੀ ਦੀ ਫ਼ਿਲਮ ‘ਮਿਲੀ’ ਲਈ ਦਿੱਤੀ ਵਧਾਈ, ਕਿਹਾ- ਸ਼ਾਨਦਾਰ ਰਿਵਿਊ ਮਿਲ ਰਹੇ ਹਨ

ਦੱਸ ਦੇਈਏ ਇਸ ਹਫ਼ਤੇ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ। ਇਸ ਵਾਰ ਰੂਬੀਨਾ ਸ਼ੋਅ ’ਚ ਫ਼ੋਕ ਬੰਜਾਰਨ ਡਾਂਸ ਪੇਸ਼ਕਾਰੀ ਕਰਨ ਜਾ ਰਹੀ ਹੈ। ਦਰਅਸਲ ਸ਼ੋਅ ਦੇ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਆਉਣ ਵਾਲੇ ਐਪੀਸੋਡ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਅਦਾਕਾਰਾ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। 

 
 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਵੀਡੀਓ ’ਚ ਰੁਬੀਨਾ ਸਿਰ ’ਤੇ ਮਟਕਾ ਬੰਨ੍ਹ ਕੇ ਲਹਿੰਗਾ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਬਰਤਨ ’ਚ ਬਲਦੀ ਅੱਗ ਅਤੇ ਰੁਬੀਨਾ ਦੇ ਪੈਰਾਂ ’ਚ ਪਏ ਮੇਖਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਯਕੀਨ ਕਰਨਾ ਔਖਾ ਹੈ ਕਿ ਰੁਬੀਨਾ ਨੇ 31 ਕਿਲੋ ਦਾ ਲਹਿੰਗਾ ਪਾ ਕੇ ਸ਼ਾਨਦਾਰ ਡਾਂਸ ਕੀਤਾ ਹੈ।

ਇਹ ਵੀ ਪੜ੍ਹੋ- ਓਵਰ ਸਾਈਜ਼ ਕੋਟ ਅਤੇ ਮੈਚਿੰਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ

ਵੀਡੀਓ ’ਚ ਦੇਖ ਸਕਦੇ ਹੋ ਜਦੋਂ ਰੁਬੀਨਾ ਡਾਂਸ ਕਰਦੀ ਹੈ ਤਾਂ ਸਾਰੇ ਜੱਜ ਉਸ ਨੂੰ ਚੇਅਰਅੱਪ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਦਾ ਡਾਂਸ ਦੇਖਣ ਲਈ ਉਤਸ਼ਾਹਿਤ ਹਨ। 


author

Shivani Bassan

Content Editor

Related News