ਬਿੱਗ ਬੌਸ 14 : ਬੇਘਰ ਹੋਈ ਕਸ਼ਮੀਰਾ ਸ਼ਾਹ, ਰੂਬੀਨਾ ਤੇ ਜੈਸਮੀਨ ਦੀ ਦੋਸਤੀ ’ਚ ਆਈ ਦਰਾਰ

12/21/2020 12:11:14 PM

ਨਵੀਂ ਦਿੱਲੀ (ਬਿਊਰੋ)  : 'ਬਿੱਗ ਬੌਸ' ਵੀਕੈਂਡ ਦਾ ਵਾਰ 'ਚ ਸਲਮਾਨ ਖ਼ਾਨ ਇਕ ਵਾਰ ਮੁੜ ਘਰਵਾਲਿਆਂ ਨਾਲ ਰੂਬਰੂ ਹੁੰਦੇ ਹਨ। ਸ਼ੋਅ ਦੀ ਸ਼ੁਰੂਆਤ 'ਚ ਸਲਮਾਨ ਖ਼ਾਨ, ਰਾਹੁਲ ਮਹਾਜਨ, ਅਲੀ ਗੋਨੀ, ਏਜਾਜ਼ ਖ਼ਾਨ ਤੇ ਅਭਿਨਵ ਸ਼ੁਕਲਾ ਨੂੰ ਵੈਕਸ ਕਰਾਉਣ ਲਈ ਕਹਿੰਦੇ ਹਨ। ਇਸ ਦੌਰਾਨ ਸਾਰੇ ਲੋਕ ਕਾਫ਼ੀ ਮਸਤੀ ਕਰਦੇ ਹਨ। ਸਲਮਾਨ ਖ਼ਾਨ 'ਕਾਲਰ ਆਫ ਦ ਵੀਕ' ਨਾਲ ਗੱਲ ਕਰਦੇ ਹਨ ਤੇ 'ਕਾਲਰ ਆਫ ਵੀਕ' ਦੇ ਫੋਨ ਤੋਂ ਬਾਅਦ ਘਰ 'ਚ ਰੂਬੀਨਾ ਤੇ ਜੈਸਮੀਨ ਵਿਚਕਾਰ ਬਹਿਸ ਹੁੰਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਰੂਬੀਨਾ ਜੈਸਮੀਨ ਨੂੰ ਕਹਿੰਦੀ ਹੈ ਕਿ ਹੁਣ ਉਨ੍ਹਾਂ ਨੂੰ ਉਸ 'ਤੇ ਭਰੋਸਾ ਨਹੀਂ ਹੈ ਤੇ ਇਸ 'ਤੇ ਜੈਸਮੀਨ ਕਹਿੰਦੀ ਹੈ ਕਿ ਮੈਨੂੰ ਵੀ ਉਨ੍ਹਾਂ ਨਾਲ ਦੋਸਤੀ ਨਹੀਂ ਰੱਖਣੀ। ਘਰ 'ਚ ਨਿੱਕੀ ਤੰਬੋਲੀ ਤੇ ਅਲੀ ਗੋਨੀ ਵਿਚਕਾਰ ਬਹਿਸ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਾਅਦ ਨਿੱਕੀ ਤੰਬੋਲੀ ਰੋਣ ਲੱਗ ਜਾਂਦੀ ਹੈ। 'ਬਿੱਗ ਬੌਸ' ਦੇ ਸਟੇਜ਼ 'ਤੇ ਗਾਇਕਾ ਧਵਨੀ ਭਾਨੁਸ਼ਾਲੀ ਆਉਂਦੀ ਹੈ ਤੇ ਆਪਣਾ ਗਾਣਾ ਪ੍ਰਮੋਟ ਕਰਦੀ ਹੈ। ਇਸ ਮੌਕੇ ਉਹ ਸਲਮਾਨ ਖ਼ਾਨ ਨਾਲ ਡਾਂਸ ਕਰਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਸਲਮਾਨ ਖ਼ਾਨ ਅਲੀ ਗੋਨੀ ਨੂੰ ਦੱਸਦੇ ਹਨ ਕਿ ਉਹ ਇਕ ਕੈਪਟਨ ਹੈ, ਜੋ ਇਸ ਚੀਜ਼ ਦਾ ਪੂਰਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਇਸ ਦੇ ਚੱਲਦਿਆਂ ਸਲਮਾਨ ਅਲੀ ਗੋਨੀ ਨੂੰ ਕਹਿੰਦੇ ਹਨ ਕਿ ਹੁਣ ਉਹ ਘਰ ਦੇ ਕੈਪਟਨ ਨਹੀਂ ਰਹਿਣਗੇ ਤੇ ਰੂਬੀਨਾ ਨੂੰ ਘਰ ਦਾ ਨਵਾਂ ਕੈਪਟਨ ਬਣਾ ਦਿੰਦੇ ਹਨ। ਇਸ ਤੋਂ ਇਲਾਵਾ ਕਸ਼ਮੀਰਾ ਸ਼ਾਹ ਘਰ ਤੋਂ ਬੇਘਰ ਹੋ ਜਾਂਦੀ ਹੈ।


ਨੋਟ - ‘ਬਿੱਗ ਬੌਸ 14’ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor sunita