ਮੁੜ ਚਰਚਾ ’ਚ ਆਈ ਰੁਬੀਨਾ-ਅਭਿਨਵ ਦੀ ਜੋੜੀ, ਵਜ੍ਹਾ ਹੈ ਗਾਇਕਾ ਨੇਹਾ ਕੱਕੜ

Wednesday, Mar 10, 2021 - 03:56 PM (IST)

ਮੁੜ ਚਰਚਾ ’ਚ ਆਈ ਰੁਬੀਨਾ-ਅਭਿਨਵ ਦੀ ਜੋੜੀ, ਵਜ੍ਹਾ ਹੈ ਗਾਇਕਾ ਨੇਹਾ ਕੱਕੜ

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 14’ ਦੀ ਜੇਤੂ ਬਣਨ ਤੋਂ ਬਾਅਦ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲਾਇਕ ਬਾਰੇ ਹਰ ਦਿਨ ਨਵੀਆਂ ਖਬਰਾਂ ਆ ਰਹੀਆਂ ਹਨ। ਰੁਬੀਨਾ ਤੇ ਅਭਿਨਵ ਦੀ ਜੋੜੀ ਨੂੰ ‘ਬਿੱਗ ਬੌਸ 14’ ਵਿਚ ਖੂਬ ਪਸੰਦ ਕੀਤਾ ਗਿਆ ਸੀ। ਹੁਣ ‘ਬਿੱਗ ਬੌਸ 14’ ਦੇ ਘਰ ਤੋਂ ਬਾਅਦ ਇਹ ਜੋੜੀ ਬਹੁਤ ਜਲਦ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਉਣ ਵਾਲੀ ਹੈ। ਦੋਵਾਂ ਦਾ ਇੱਕ ਰੋਮਾਂਟਿਕ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਰੁਬੀਨਾ ਤੇ ਅਭਿਨਵ ਬਹੁਤ ਜਲਦ ਨੇਹਾ ਕੱਕੜ ਦੇ ਨਵੇਂ ਗਾਣੇ 'ਮਰਜਾਣਿਆ' 'ਚ ਨਜ਼ਰ ਆਉਣ ਵਾਲੇ ਹਨ। 'ਬਿੱਗ ਬੌਸ 14' 'ਚ ਆਪਣੀ ਕੈਮਿਸਟਰੀ ਨਾਲ ਸਾਰਿਆਂ ਦੇ ਦਿਲਾਂ' 'ਤੇ ਰਾਜ ਕਰਨ ਵਾਲੇ ਰੁਬੀਨਾ-ਅਭਿਨਵ ਹੁਣ ਨੇਹਾ ਕੱਕੜ ਦੇ ਗਾਣੇ 'ਚ ਆਪਣਾ ਜਾਦੂ ਦਿਖਾਉਣਗੇ।

PunjabKesari

ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗਾਣੇ ਦੀ ਇਕ ਝਲਕ ਸਾਂਝੀ ਕੀਤੀ, ਜਿਸ ਵਿਚ ਉਹ ਅਭਿਨਵ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਰੁਬੀਨਾ ਤੇ ਅਭਿਨਵ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਲਿਖਿਆ ਕਿ ਇਸ ਨੂੰ ਸ਼ੇਅਰ ਕਰਕੇ ਮੈਂ ਬਹੁਤ ਐਕਸਾਈਟਿਡ ਹਾਂ। ਸ਼ੇਅਰ ਕੀਤੇ ਗਏ ਪੋਸਟਰ ਵਿਚ ਦੋਵਾਂ ਦੀ ਲੁੱਕ ਕਾਫੀ ਕੂਲ ਲੱਗ ਰਹੀ ਹੈ। ਦੋਵਾਂ ਦਾ ਇਹ ਗਾਣਾ 18 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਨੇਹਾ ਕੱਕੜ ਨੇ ਗਾਇਆ ਹੈ। 

 
 
 
 
 
 
 
 
 
 
 
 
 
 
 
 

A post shared by Rubina Dilaik (@rubinadilaik)


author

sunita

Content Editor

Related News