'ਆਰ.ਆਰ.ਆਰ.' ਦੀ ਸਫ਼ਲਤਾ ਨਾਲ ਝੂਮੇ ਰਾਮ ਚਰਨ, ਕਰੂ ਮੈਂਬਰਾਂ ਨੂੰ ਗਿਫ਼ਟ ਕੀਤੇ ਸੋਨੇ ਦੇ ਸਿੱਕੇ (ਤਸਵੀਰਾਂ)

Tuesday, Apr 05, 2022 - 04:57 PM (IST)

'ਆਰ.ਆਰ.ਆਰ.' ਦੀ ਸਫ਼ਲਤਾ ਨਾਲ ਝੂਮੇ ਰਾਮ ਚਰਨ, ਕਰੂ ਮੈਂਬਰਾਂ ਨੂੰ ਗਿਫ਼ਟ ਕੀਤੇ ਸੋਨੇ ਦੇ ਸਿੱਕੇ (ਤਸਵੀਰਾਂ)

ਮੁੰਬਈ- ਅਦਾਕਾਰ ਰਾਮ ਚਰਨ ਦੀ ਫਿਲਮ 'ਆਰ.ਆਰ.ਆਰ.' ਸੁਪਰਹਿੱਟ ਹੋਈ ਹੈ। ਫਿਲਮ ਨੇ ਵਰਲਡਵਾਈਡ 900 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਰਾਮ ਚਰਨ, ਐੱਨ.ਆਰ.ਟੀ. ਯੂਨੀਅਰ ਅਤੇ ਡਾਇਰੈਕਟਰ ਐੱਸ.ਐੱਸ. ਰਾਜਮੌਲੀ ਫਿਲਮ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹਨ। ਰਾਮ ਚਰਨ ਨੇ ਕਰੂ ਮੈਂਬਰਾਂ ਨੂੰ ਸੋਨੇ ਦੇ ਸਿੱਕੇ ਵੰਡ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

 PunjabKesari
ਤਸਵੀਰਾਂ 'ਚ ਰਾਮ ਚਰਨ ਬਲੈਕ ਕੁੜਤੇ ਪਜ਼ਾਮੇ 'ਚ ਨਜ਼ਰ ਆ ਰਹੇ ਹਨ। ਅਦਾਕਾਰ ਕਰੂ ਮੈਂਬਰਾਂ ਨੂੰ ਸਿੱਕੇ ਗਿਫ਼ਟ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਦਾਕਾਰ ਨੇ 35 ਯੂਨਿਟ ਮੈਂਬਰ ਨੂੰ ਸੋਨੇ ਦੇ ਸਿੱਕੇ ਗਿਫ਼ਟ ਕੀਤੇ ਹਨ। ਫਿਲਮ 'ਆਰ.ਆਰ.ਆਰ' ਦੀ ਸਫ਼ਲਤਾ 'ਚ ਕਰੂ ਮੈਂਬਰਾਂ ਦਾ ਵੱਡਾ ਹੱਥ ਹੈ ਅਤੇ ਇਸ ਲਈ ਰਾਮਚਰਨ ਨੇ ਸਿੱਕੇ ਗਿਫ਼ਟ ਕਰਕੇ ਉਨ੍ਹਾਂ ਦੀ ਮਿਹਨਤ ਨੂੰ ਸਲਾਮ ਕੀਤਾ ਹੈ। ਸਿੱਕਿਆਂ ਦੇ ਇਕ ਪਾਸੇ ਰਾਮ ਚਰਨ ਦਾ ਨਾਂ ਹੈ ਤਾਂ ਦੂਜੇ ਪਾਸੇ 'ਆਰ.ਆਰ.ਆਰ' ਦਾ ਸਾਈਨ ਬਣਿਆ ਹੋਇਆ ਹੈ।


ਰਿਪੋਰਟ ਮੁਤਾਬਕ ਰਾਮ ਚਰਨ ਨੇ 'ਆਰ.ਆਰ.ਆਰ' ਫਿਲਮ ਦੀ ਸਫ਼ਲਤਾ ਤੋਂ ਖੁਸ਼ ਹੋ ਕੇ ਕਰੂ ਮੈਂਬਰਾਂ ਨੂੰ ਸਪ੍ਰਾਈਜ਼ ਦੇਣ ਦਾ ਪਲਾਨ ਬਣਾਇਆ ਸੀ। ਉਨ੍ਹਾਂ ਨੇ 35 ਯੂਨਿਟ ਮੈਂਬਰਾਂ ਨੂੰ ਹੈਦਰਾਬਾਦ ਸਥਿਤ ਆਪਣੇ ਘਰ 'ਚ ਬ੍ਰੇਕਫਾਸਟ 'ਤੇ ਬੁਲਾਇਆ ਅਤੇ ਫਿਰ ਸਭ ਨੂੰ ਮਠਿਆਈ ਦੇ ਨਾਲ-ਨਾਲ ਸੋਨੇ ਦੇ ਸਿੱਕੇ ਗਿਫ਼ਟ ਕੀਤੇ। ਇੰਨਾ ਮਹਿੰਗਾ ਗਿਫ਼ਟ ਅਤੇ ਰਾਮਚਰਨ ਦਾ ਦਿਲ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰ ਇਕ ਸਿੱਕਾ ਕਰੀਬ 11.6 ਗ੍ਰਾਮ ਦਾ ਹੈ। ਹਰ ਸਿੱਕੇ ਦੀ ਕੀਮਤ 55,000 ਤੋਂ 60,000 ਤੱਕ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੀ ਤਾਰੀਫ਼ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਰਾਮਚਰਨ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਅਦਾਕਾਰਾ ਇਸ ਦੌਰਾਨ ਬਲੈਕ ਕੁੜਤੇ ਪਜ਼ਾਮੇ 'ਚ, ਨੰਗੇ ਪੈਰ ਨਜ਼ਰ ਆਏ। ਅਦਾਕਾਰਾ ਗੇਟੀ ਗੈਲੇਕਸ਼ੀ ਥਿਏਟਰ ਵੀ ਗਏ ਅਤੇ ਉਥੇ ਪ੍ਰਸ਼ੰਸਕ ਨੂੰ ਮਿਲੇ। ਅਦਾਕਾਰ ਦੀ ਅਜਿਹੀ ਸਾਦਗੀ ਦੇਖ ਕੇ ਲੋਕ ਦੀਵਾਨੇ ਹੋ ਗਏ। ਅਦਾਕਾਰ ਦੇ ਨੰਗੇ ਪੈਰਾਂ ਦਾ ਕਾਰਨ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਦੱਸਿਆ ਕਿ ਉਹ ਨਾ ਚੱਪਲ ਪਾਉਣਗੇ, ਨਾ  ਨਾਨਵੈੱਜ ਖਾਣਗੇ ਅਤੇ ਜ਼ਮੀਨ 'ਤੇ ਸੌਣਗੇ। ਅਦਾਕਾਰ ਨੇ 41 ਦਿਨਾਂ ਦਾ ਮਹਾਵਰਤ ਰੱਖਿਆ ਹੈ। ਉਨ੍ਹਾਂ ਵਲੋਂ 41 ਦਿਨਾਂ ਦੇ ਲਈ ਆਪਣਾ ਸਭ ਕੁਝ ਭਗਵਾਨ ਨੂੰ ਸਮਰਪਿਤ ਕੀਤਾ ਜਾਂਦਾ ਹੈ।

PunjabKesari


author

Aarti dhillon

Content Editor

Related News