ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਕੈਮਰੇ 'ਚ ਕੈਦ ਹੋਏ 'ਰੋਸ਼ਨ ਸਿੰਘ ਸੋਢੀ', ਸ਼ੋਅ ਵਾਪਸੀ 'ਤੇ ਦਿੱਤਾ ਇਹ ਬਿਆਨ

Sunday, Jul 07, 2024 - 02:32 PM (IST)

ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਕੈਮਰੇ 'ਚ ਕੈਦ ਹੋਏ 'ਰੋਸ਼ਨ ਸਿੰਘ ਸੋਢੀ', ਸ਼ੋਅ ਵਾਪਸੀ 'ਤੇ ਦਿੱਤਾ ਇਹ ਬਿਆਨ

ਮੁੰਬਈ- 'ਤਾਰਕ ਮਹਿਤਾ ਕਾ ਉਲਟ ਚਸ਼ਮਾ' 14 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਸਾਲ ਵੀ ਇਹ ਸ਼ੋਅ ਸੁਰਖੀਆਂ 'ਚ ਰਿਹਾ ਸੀ ਪਰ ਇਸ ਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਆਪਣੀ ਟੀਆਰਪੀ ਕਾਰਨ ਨਹੀਂ ਸਗੋਂ ਇਕ ਐਕਟਰ ਦੇ ਗੁਆਚ ਜਾਣ ਕਾਰਨ ਸੁਰਖੀਆਂ 'ਚ ਹੈ। ਸ਼ੋਅ 'ਚ 'ਰੋਸ਼ਨ ਸਿੰਘ ਸੋਢੀ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਅਚਾਨਕ ਗਾਇਬ ਹੋ ਗਏ। ਉਹ 26 ਦਿਨ ਲਾਪਤਾ ਰਹਿਣ ਤੋਂ ਬਾਅਦ ਘਰ ਪਰਤੇ ਸਨ। ਬੀਤੇ ਸ਼ਨੀਵਾਰ ਲਾਪਤਾ ਹੋਣ ਤੋਂ ਬਾਅਦ, ਅਦਾਕਾਰ ਗੁਰਚਰਨ ਸਿੰਘ ਨੂੰ ਪਹਿਲੀ ਵਾਰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਮਰਚੈਂਟ ਨਾਲ ਜਸਟਿਨ ਬੀਬਰ ਨੇ ਖਾਸ ਮੁਲਾਕਾਤ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਮੁੰਬਈ ਏਅਰਪੋਰਟ 'ਤੇ ਪੈਪਸ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਸੁਪਰਹਿੱਟ ਸ਼ੋਅ 'ਚ ਵਾਪਸੀ ਬਾਰੇ ਵੀ ਗੱਲ ਕੀਤੀ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਅਦਾਕਾਰ ਮੁੰਬਈ ਪਰਤਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਸਵਾਲ ਪੁੱਛੇ ਜਾਣ 'ਤੇ ਕਿ ਕੀ ਸ਼ੋਅ ਦੇ ਨਿਰਮਾਤਾਵਾਂ ਨੇ ਉਸ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਹਨ, ਤਾਂ ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਲਗਭਗ ਸਾਰੇ ਪੈਸੇ ਮਿਲ ਗਏ ਹਨ, ਪਰ ਬਾਕੀਆਂ ਦੇ ਬਾਰੇ ਉਸ ਨੂੰ ਪਤਾ ਨਹੀਂ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦੱਸ ਦੇਈਏ ਕਿ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਗੁਰਚਰਨ ਸਿੰਘ ਨੇ ਸਮੇਂ 'ਤੇ ਪੈਸੇ ਨਾ ਮਿਲਣ ਕਾਰਨ ਸ਼ੋਅ ਛੱਡ ਦਿੱਤਾ ਸੀ। ਹਾਲਾਂਕਿ ਅਦਾਕਾਰ ਨੇ ਇਸ ਮੁੱਦੇ 'ਤੇ ਚੁੱਪ ਸਾਧ ਰੱਖੀ ਹੈ। ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਉਸ ਦੀ ਵਾਪਸੀ ਬਾਰੇ ਪੁੱਛੇ ਜਾਣ 'ਤੇ ਗੁਰਚਰਨ ਕਹਿੰਦੇ ਹਨ ਕਿ ਉਸ ਨੇ ਹੁਣ ਸਭ ਕੁਝ ਰੱਬ 'ਤੇ ਛੱਡ ਦਿੱਤਾ ਹੈ। ਉਹ ਕਹਿੰਦੇ ਹਨ 'ਸਭ ਕੁਝ ਰੱਬ 'ਤੇ ਹੈ, ਰੱਬ ਜਾਣਦਾ ਹੈ। ਮੈਨੂੰ ਕੁਝ ਨਹੀਂ ਪਤਾ। ਜਿਵੇਂ ਹੀ ਮੈਨੂੰ ਪਤਾ ਲੱਗੇਗਾ ਮੈਂ ਤੁਹਾਨੂੰ ਦੱਸਾਂਗਾ।'


author

Priyanka

Content Editor

Related News