ਰੌਸ਼ਨ ਪ੍ਰਿੰਸ ਨੇ ਗਾਇਆ ਸੁਰਿੰਦਰ ਕੌਰ ਦਾ ਗੀਤ, ਫੈਨਜ਼ ਨੇ ਪਸੰਦ ਕੀਤਾ ਵੀਡੀਓ

08/30/2020 7:16:43 PM

ਜਲੰਧਰ(ਬਿਊਰੋ) - ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਇਨੀਂ-ਦਿਨੀਂ ਵਿਦੇਸ਼ 'ਚ ਹਨ।ਵਿਦੇਸ਼ 'ਚ ਰਹਿੰਦੀਆਂ ਰੌਸ਼ਨ ਪ੍ਰਿੰਸ ਫੇਮ ਸਕੂਲ ਤੇ ਸਟੂਡੀਓ ਚਲਾ ਰਹੇ ਹਨ। ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹਨ।ਰੌਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਫੇਮ ਸਟੂਡੀਓ ਦੀਆਂ ਕਈ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਹਾਲ ਹੀ 'ਚ ਰੌਸ਼ਨ ਪ੍ਰਿੰਸ ਨੇ ਇਕ ਵੀਡੀਓ ਸਾਂਝਾ ਕੀਤਾ ਹੈ। ਰੌਸ਼ਨ ਪ੍ਰਿੰਸ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਬੇਹੱਦ ਖਾਸ ਹੈ। ਵੀਡਓ ਖਾਸ ਇਸ ਲਈ ਹੈ ਕਿਉਂਕਿ ਰੌਸ਼ਨ ਪ੍ਰਿੰਸ ਨੇ ਇਸ ਵੀਡੀਓ 'ਚ ਮਸ਼ਹੂਰ ਗਾਇਕਾ ਸੁਰਿੰਦਰ ਕੌਰ ਦਾ ਗੀਤ ਗਾਇਆ ਹੈ । ਸੁਰਿੰਦਰ ਕੌਰ ਦਾ ਇਹ ਗੀਤ 'ਇਕ ਮੇਰੀ ਅੱਖ ਕਾਸ਼ਨੀ' ਹੈ ।

 
 
 
 
 
 
 
 
 
 
 
 
 
 

Remembering Surinder Kaur Ji 🙏 #FameSchool

A post shared by Roshan Prince (@theroshanprince) on Aug 29, 2020 at 10:04pm PDT

 

ਰੌਸ਼ਨ ਪਿੰ੍ਰਸ ਵੱਲੋਂ ਗਾਇਆ ਇਹ ਗੀਤ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਇਸ ਗੀਤ ਦੀ ਵੀਡੀਓ ਹੇਠਾਂ ਕਈ ਵਧੀਆ ਕੁਮੈਂਟਸ ਆ ਰਹੇ ਹਨ। ਦਰਅਸਲ ਰੌਸ਼ਨ ਪ੍ਰਿੰਸ ਨੇ ਇਹ ਗੀਤ ਗਾ ਕੇ ਮਰਹੂਮ ਗਾਇਕਾ ਸੁਰਿੰਦਰ ਕੌਰ ਨੂੰ ਯਾਦ ਕੀਤਾ ਹੈ।ਮਰਹੂਮ ਗਾਇਕਾ ਸੁਰਿੰਦਰ ਕੌਰ ਨੇ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ।ਸੰਗੀਤ ਜਗਤ 'ਚ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ।


Lakhan

Content Editor

Related News