ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਵੀ ਬਣਾਉਣੇ ਸ਼ੁਰੂ ਕੀਤੇ ਫੈਮਿਲੀ ਵਲੌਗਸ

Saturday, Jan 15, 2022 - 10:02 AM (IST)

ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਵੀ ਬਣਾਉਣੇ ਸ਼ੁਰੂ ਕੀਤੇ ਫੈਮਿਲੀ ਵਲੌਗਸ

ਚੰਡੀਗੜ੍ਹ (ਬਿਊਰੋ)– ਵਲੌਗਿੰਗ ਭਾਰਤ ’ਚ ਵੱਡੇ ਪੱਧਰ ’ਤੇ ਪ੍ਰਸਿੱਧ ਹੋ ਰਹੀ ਹੈ। ਇਸ ਦੇ ਨਾਲ ਹੀ ਵਲੌਗਿੰਗ ਪੰਜਾਬ ’ਚ ਵੀ ਤਾਲਾਬੰਦੀ ਤੋਂ ਬਾਅਦ ਵੱਡੇ ਪੱਧਰ ’ਤੇ ਮਸ਼ਹੂਰ ਹੁੰਦੀ ਦਿਸੀ। ਜਿਥੇ ਆਮ ਵਿਅਕਤੀ ਆਪਣੇ ਪਰਿਵਾਰ ਨਾਲ ਜਾਂ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਸ਼ੂਟ ਕਰਨਾ ਸ਼ੁਰੂ ਕਰ ਰਹੇ ਹਨ, ਉਥੇ ਪੰਜਾਬੀ ਗਾਇਕ ਤੇ ਅਦਾਕਾਰ ਵੀ ਵਲੌਗਿੰਗ ’ਚ ਪੈਰ ਧਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਹਾਲ ਹੀ ’ਚ ਰੌਸ਼ਨ ਪ੍ਰਿੰਸ ਨੇ ਵੀ ਵਲੌਗਿੰਗ ਕਰਨ ਦਾ ਐਲਾਨ ਕੀਤਾ ਹੈ। ਪੋਸਟ ਸਾਂਝੀ ਕਰਕੇ ਰੌਸ਼ਨ ਪ੍ਰਿੰਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਫੈਮਿਲੀ ਵਲੌਗਿੰਗ ਸ਼ੁਰੂ ਕਰਨਗੇ।

ਰੌਸ਼ਨ ਪ੍ਰਿੰਸ ਨੇ ਪਤਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘ਅਸੀਂ ਫੈਮਿਲੀ ਵਲੌਗਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਮੈਂ, ਨੈਣੀ, ਗੋਪਿਕਾ ਤੇ ਗੌਰਿਕ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਐਤਵਾਰ ਨੂੰ ਸਾਡਾ ਪਹਿਲਾ ਵਲੌਗ ਸਭ ਤੋਂ ਪਹਿਲਾਂ ਦੇਖੋ।’

ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਨੇ ਵਲੌਗਿੰਗ ਚੈਨਲ ਦਾ ਨਾਂ ‘ਰੌਸ਼ਨ ਪ੍ਰਿੰਸ ਵਲੌਗਸ’ ਹੈ, ਜਿਸ ਨੂੰ ਉਨ੍ਹਾਂ ਅੱਜ ਹੀ ਬਣਾਇਆ ਹੈ। ਹੁਣ ਲੋਕ ਰੌਸ਼ਨ ਪ੍ਰਿੰਸ ਦੇ ਵਲੌਗ ਪਸੰਦ ਕਰਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News