ਰੋਨਿਤ ਰਾਏ ਦੇ ਹੱਥੋਂ ਮਰਦੇ-ਮਰਦੇ ਬਚਿਆ ਡਿਲਿਵਰੀ ਬੁਆਏ, ਜਾਣੋ ਕੀ ਹੈ ਪੂਰਾ ਮਾਮਲਾ

Monday, Feb 26, 2024 - 03:32 PM (IST)

ਰੋਨਿਤ ਰਾਏ ਦੇ ਹੱਥੋਂ ਮਰਦੇ-ਮਰਦੇ ਬਚਿਆ ਡਿਲਿਵਰੀ ਬੁਆਏ, ਜਾਣੋ ਕੀ ਹੈ ਪੂਰਾ ਮਾਮਲਾ

ਮੁੰਬਈ (ਬਿਊਰੋ)– ਰੋਨਿਤ ਰਾਏ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ਤੇ ਟੀ. ਵੀ. ਦੀ ਦੁਨੀਆ ’ਚ ਆਪਣਾ ਨਾਮ ਬਣਾਇਆ ਹੈ। ਅਦਾਕਾਰ ਆਪਣੀ ਲੁੱਕ ਤੇ ਦਮਦਾਰ ਅਦਾਕਾਰੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਫਿਲਹਾਲ ਇਹ ਅਦਾਕਾਰ ਆਪਣੀ ਇਕ ਪੋਸਟ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਇਸ ਪੋਸਟ ’ਚ ਰੋਨਿਤ ਨੇ ਦੱਸਿਆ ਹੈ ਕਿ ਇਕ ਡਿਲਿਵਰੀ ਬੁਆਏ ਨੂੰ ਉਸ ਦੇ ਹੱਥਾਂ ਨੇ ਮੌਤ ਤੋਂ ਬਚਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਜਿੱਤ ਰਿਹਾ ਦਰਸ਼ਕਾਂ ਦੇ ਦਿਲ (ਵੀਡੀਓ)

ਰੋਨਿਤ ਰਾਏ ਨੂੰ ਡਿਲਿਵਰੀ ਬੁਆਏ ’ਤੇ ਆਇਆ ਗੁੱਸਾ
ਰੋਨਿਤ ਰਾਏ ਵਲੋਂ ਸ਼ੇਅਰ ਕੀਤੀ ਗਈ ਪੋਸਟ ’ਚ ਉਸ ਨੇ ਲਿਖਿਆ ਹੈ, ‘‘ਸਵਿਗੀ, ਅੱਜ ਤੁਹਾਡੇ ਸਵਾਰ ਮੇਰੇ ਹੱਥੋਂ ਮਰਨ ਵਾਲੇ ਹਨ।’’ ਇਸ ਦਾ ਕਾਰਨ ਦੱਸਦਿਆਂ ਰੋਨਿਤ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘‘ਉਸ ਨੂੰ ਰਾਈਡ ਬਾਰੇ ਨਿਰਦੇਸ਼ਾਂ ਦੀ ਜ਼ਰੂਰਤ ਹੈ। ਇਲੈਕਟ੍ਰਿਕ ਮੋਪੇਡ ’ਤੇ ਸਵਾਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਆ ਰਹੇ ਟ੍ਰੈਫਿਕ ਦੇ ਗਲਤ ਪਾਸੇ ਸਵਾਰੀ ਕਰਨ ਪਰ ਕੀ ਤੁਸੀਂ ਉਨ੍ਹਾਂ ਦੀ ਜਾਨ ਦੀ ਪਰਵਾਹ ਕਰਦੇ ਹੋ ਜਾਂ ਕੀ ਇਹ ਕਾਰੋਬਾਰ ਤੇ ਸਭ ਕੁਝ ਆਮ ਵਾਂਗ ਜਾਰੀ ਰਹੇਗਾ?’’

PunjabKesari

ਸਵਿਗੀ ਨੇ ਰੋਨਿਤ ਰਾਏ ਦੇ ਟਵੀਟ ਦਾ ਦਿੱਤਾ ਜਵਾਬ
ਜਦੋਂ ਰੋਨਿਤ ਰਾਏ ਦਾ ਇਹ ਟਵੀਟ ਵਾਇਰਲ ਹੋਇਆ ਤਾਂ ਸਵਿਗੀ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ। ਅਦਾਕਾਰ ਨੂੰ ਜਵਾਬ ਦਿੰਦਿਆਂ ਸਵਿਗੀ ਨੇ ਲਿਖਿਆ, ‘‘ਹੇ ਰੋਨਿਤ, ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਡਿਲਿਵਰੀ ਪਾਰਟਨਰ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ, ਅਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਹੈ। ਜੇਕਰ ਤੁਹਾਡੇ ਕੋਲ ਇਸ ਮਾਮਲੇ ’ਚ ਕਾਰਵਾਈ ਕਰਨ ਲਈ ਕੋਈ ਹੋਰ ਜਾਣਕਾਰੀ ਉਪਲੱਬਧ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸਾਂਝੀ ਕਰੋ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News