''ਰੋਮਾਂਟਿਕ ਫਿਲਮ'', ਜਿਸ ''ਚ ਪ੍ਰਿਅੰਕਾ ਨੇ ਇਸ ਅਦਾਕਾਰ ਦੀ ਜ਼ਿੰਦਗੀ ਨੂੰ ਬਣਾ ਦਿੱਤਾ ਸੀ ਮੁਸ਼ਕਲ
Wednesday, Nov 13, 2024 - 02:25 PM (IST)
ਐਂਟਰਟੇਨਮੈਂਟ ਡੈਸਕ- ਸਾਲ ਹੈ 2004, ਜਦੋਂ ਅਕਸ਼ੈ ਕੁਮਾਰ-ਕਰੀਨਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੀ ਫਿਲਮ 'ਐਤਰਾਜ਼' ਰਿਲੀਜ਼ ਹੋਈ ਸੀ। ਫਿਰ ਪਹਿਲੀ ਵਾਰ ਪ੍ਰਿਅੰਕਾ ਚੋਪੜਾ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਅਤੇ ਇਸ ਫਿਲਮ ਦੀ ਕਾਫੀ ਚਰਚਾ ਹੋਈ। ਇਹ ਫਿਲਮ ਨਾ ਸਿਰਫ ਹਿੱਟ ਰਹੀ ਸਗੋਂ ਪ੍ਰਿਅੰਕਾ ਦੇ ਬੋਲਡ ਸੀਨਜ਼ ਤੋਂ ਲੈ ਕੇ ਫਿਲਮ ਦੀ ਕਹਾਣੀ ਤੱਕ ਵੀ ਕਾਫੀ ਮਸ਼ਹੂਰ ਹੋਈ ਸੀ। ਹੁਣ 20 ਸਾਲ ਬਾਅਦ ਇਸ ਫਿਲਮ ਦੇ ਸੀਕਵਲ ਦਾ ਐਲਾਨ ਕੀਤਾ ਗਿਆ ਹੈ। ਇਕ ਇੰਟਰਵਿਊ 'ਚ ਸੁਭਾਸ਼ ਘਈ ਨੇ 'ਐਤਰਾਜ਼ 2' ਨਾਲ ਜੁੜੀ ਇਕ ਅਪਡੇਟ ਦਿੱਤੀ ਹੈ। ਆਓ ਦੱਸਦੇ ਹਾਂ।
ਸੁਭਾਸ਼ ਘਈ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ 'ਐਤਰਾਜ਼ 2' ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਕੰਮ ਚੱਲ ਰਿਹਾ ਹੈ। ਸਾਲ 2004 ਵਿੱਚ ਇਸ ਫਿਲਮ ਦਾ ਨਿਰਦੇਸ਼ਨ ਅੱਬਾਸ-ਮਸਤਾਨ ਨੇ ਕੀਤਾ ਸੀ। ਹੁਣ ਉਹ ਦੂਜੇ ਭਾਗ ਲਈ OMG 2 ਦੇ ਨਿਰਦੇਸ਼ਕ ਅਮਿਤ ਰਾਏ ਨਾਲ ਹੱਥ ਮਿਲਾਉਣ ਵਾਲੇ ਹਨ।
ਇਹ ਵੀ ਪੜ੍ਹੋ- 7 ਸਾਲ ਵੱਡੀ ਤਲਾਕਸ਼ੁਦਾ ਲੜਕੀ ਨੂੰ ਦਿਲ ਦੇ ਬੈਠਾ ਸੀ ਇਹ ਅਦਾਕਾਰ
'ਐਤਰਾਜ਼ 2' ਦੀ ਸਕ੍ਰਿਪਟ ਆਈ ਪਸੰਦ
ਸੁਭਾਸ਼ ਘਈ ਨੇ ਕਿਹਾ, 'ਮੈਂ ਓ ਮਾਈ ਗੌਡ 2 ਦੇ ਨਿਰਦੇਸ਼ਕ ਅਮਿਤ ਰਾਏ ਤੋਂ ਬਹੁਤ ਹੀ ਸ਼ਾਨਦਾਰ ਸਕ੍ਰਿਪਟ ਸੁਣੀ ਹੈ। 'ਐਤਰਾਜ਼ 2' ਲਈ ਇਹ ਕਹਾਣੀ ਬਿਲਕੁਲ ਸ਼ਾਨਦਾਰ ਸੀ। ਹੁਣ ਕਈ ਸਟੂਡੀਓ ਤੋਂ ਫੋਨ ਆ ਰਹੇ ਹਨ ਅਤੇ ਉਹ ਵੀ ਇਸ ਫਿਲਮ ਨੂੰ ਬਣਾਉਣ ਦੇ ਇੱਛੁਕ ਹਨ। ਮੈਂ ਕਹਿ ਸਕਦਾ ਹਾਂ ਕਿ ਅਮਤ ਦੀ ਬਹੁਤ ਵਧੀਆ ਹਿੱਟ ਸਕ੍ਰਿਪਟ ਹੈ। ਮੈਨੂੰ ਇਹ ਬਹੁਤ ਪਸੰਦ ਆਈ ਹੈ।
ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਐਤਰਾਜ਼ 'ਚ ਛਾ ਗਈ ਸੀ ਪ੍ਰਿਅੰਕਾ
ਪ੍ਰਿਅੰਕਾ ਚੋਪੜਾ ਨੇ 'ਐਤਰਾਜ਼' 'ਚ ਸੋਨੀਆ ਨਾਂ ਦਾ ਕਿਰਦਾਰ ਨਿਭਾਇਆ ਸੀ। ਜਿਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਹ ਇੱਕ ਨਕਾਰਾਤਮਕ ਭੂਮਿਕਾ ਸੀ ਜਿਸ ਨੇ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਵਿਆਹੁਤਾ ਜ਼ਿੰਦਗੀ 'ਚ ਜ਼ਹਿਰ ਘੋਲ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਕਹਾਣੀ ਅਤੇ ਨਵੇਂ ਸੀਕੁਅਲ 'ਚ ਕਿਹੜੇ ਸਿਤਾਰੇ ਹੋਣਗੇ।
ਫਿਲਮ 'ਐਤਰਾਜ਼' ਦੀ ਕਹਾਣੀ
ਸਾਲ 2004 ਵਿੱਚ ਰਿਲੀਜ਼ ਹੋਈ, ਇਸ ਰੋਮਾਂਟਿਕ-ਥ੍ਰਿਲਰ ਨੂੰ ਅੱਬਾਸ-ਮਸਤਾਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਅਤੇ ਸੁਭਾਸ਼ ਘਈ ਦੁਆਰਾ ਨਿਰਮਿਤ ਕੀਤਾ ਗਿਆ ਸੀ। ਇਹ ਇੱਕ ਆਦਮੀ (ਅਕਸ਼ੈ ਕੁਮਾਰ) ਦੀ ਕਹਾਣੀ ਸੀ ਜਿਸ ਉੱਤੇ ਉਨ੍ਹਾਂ ਦੀ ਬੌਸ (ਪ੍ਰਿਅੰਕਾ ਚੋਪੜਾ) ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਆਦਮੀ ਦਾ ਕੇਸ ਉਸਦੀ ਵਕੀਲ ਪਤਨੀ (ਕਰੀਨਾ ਕਪੂਰ) ਲੜਦੀ ਹੈ ਅਤੇ ਫੈਸਲਾ ਉਨ੍ਹਾਂ ਦੇ (ਅਕਸ਼ੈ ਕੁਮਾਰ) ਦੇ ਹੱਕ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ