ਰੋਹਨਪ੍ਰੀਤ ਨੇ ਨੇਹਾ ਕੱਕੜ ਨੂੰ ਜਨਮਦਿਨ ''ਤੇ ਰੋਮਾਂਟਿਕ ਅੰਦਾਜ਼ ''ਚ ਸ਼ੁਭਕਾਮਨਾਵਾਂ ਦਿੱਤੀਆਂ, ਦੇਖੋ ਤਸਵੀਰਾਂ

Monday, Jun 06, 2022 - 03:41 PM (IST)

ਰੋਹਨਪ੍ਰੀਤ ਨੇ ਨੇਹਾ ਕੱਕੜ ਨੂੰ ਜਨਮਦਿਨ ''ਤੇ ਰੋਮਾਂਟਿਕ ਅੰਦਾਜ਼ ''ਚ ਸ਼ੁਭਕਾਮਨਾਵਾਂ ਦਿੱਤੀਆਂ, ਦੇਖੋ ਤਸਵੀਰਾਂ

ਬਾਲੀਵੁੱਡ ਡੈਸਕ: ਮਸ਼ਹੂਰ ਗਾਇਕਾ ਨੇਹਾ ਕੱਕੜ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੀ ਹੈ। 6ਜੂਨ 1988 ਨੂੰ ਦਾ ਜਨਮ ਹੋਇਆ ਹੈ।ਗਾਇਕਾ ਦੇ ਜਨਮਦਿਨ ਦੇ ਮੌਕੇ ’ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ  ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਇਸ ਸਿਲਸਿਲੇ ’ਚ ਹੁਣ ਨੇਹਾ ਦੇ ਪਤੀ ਗਾਇਕ ਰੋਹਨਪ੍ਰੀਤ ਸਿੰਘ ਨੇ ਵੀ ਆਪਣੇ ਜੀਵਨ ਸਾਥੀ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਤੁਰਕੀ ਦੀਆਂ ਸੜਕਾਂ 'ਤੇ ਮਲਾਇਕਾ ਨੇ ਬਿਖੇਰੇ ਹੁਸਨ ਦੇ ਜਲਵੇ, ਲਾਲ ਡਰੈੱਸ 'ਚ ਦਿੱਤੇ ਖੂਬਸੂਰਤ ਪੋਜ਼ (ਤਸਵੀਰਾਂ)

ਰੋਹਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਨੇਹਾ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝੀ  ਕਰਦੇ ਹੋਏ ਰੋਹਨਪ੍ਰੀਤ ਨੇ ਇਕ ਪਿਆਰਾ ਨੋਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ਮੇਰੇ ਪਿਆਰੇ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਅੰਦਰ ਅਤੇ ਬਾਹਰ ਤੋਂ ਕਿੰਨੇ ਸੁੰਦਰ ਹੋ। ਮੇਰੀ ਕਾਮਨਾ ਹੈ ਕਿ ਤੁਸੀਂ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹੋ। ਇਹ ਜਨਮ ਦਿਨ ਤੁਹਾਡੇ ਸੁੰਦਰ ਚਿਹਰੇ ’ਤੇ ਜ਼ਿੰਦਗੀ ਭਰ ਖੁਸ਼ੀਆਂ ਲੈ ਕੇ ਆਵੇ। ਜਨਮਦਿਨ ਮੁਬਾਰਕ ਹੋਵੇ ਨੇਹਾ ਕੱਕੜ।

PunjabKesari

ਇੰਸਟਾਗ੍ਰਾਮ ’ਤੇ ਸਾਂਝੀਆਂ ਤਸਵੀਰਾਂ ’ਚ ਨੇਹਾ ਕੱਕੜ ਨੇ ਲਾਲ ਰੰਗ ਦਾ ਗਾਊਨ ਪਾਇਆ ਹੈ। ਖੁੱਲ੍ਹੇ ਵਾਲਾਂ ਨਾਲ ਅਤੇ ਮਿਨੀਮਲ ਮੇਕਅੱਪ ਨਾਲ ਗਾਇਕਾ ਬਹੁਤ ਪਿਆਰੀ ਲੱਗ ਰਹੀ ਹੈ। ਹਾਲ ਹੀ ਸਾਂਝੀ ਕੀਤੀ ਪੋਸਟ ਨੂੰ ਨੇਹਾ ਦੇ ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕੁਮੈਂਟ ’ਤੇ ਗਾਇਕਾ ਨੂੰ ਜਨਮਦਿਨ ਦੀ ਵਧਾਈ ਵੀ ਦੇ ਰਹੇ ਹੈ। 

PunjabKesari

ਇਹ ਵੀ ਪੜ੍ਹੋ: ‘ਧਾਕੜ’ ਦੇ ਫ਼ਲਾਪ ਹੋਣ ’ਤੇ ਟ੍ਰੋਲਸ ਨੂੰ ਕੰਗਨਾ ਦਾ ਜਵਾਬ, ਕਿਹਾ- ‘ਮੈਂ ਹਾਂ ਭਾਰਤ ਦੀ ਬਾਕਸ ਆਫ਼ਿਸ ਕਵੀਨ’

ਜਨਮਦਿਨ ’ਤੇ ਪ੍ਰਸ਼ੰਸਕ ਨੇਹਾ ਦੇ ਖੂਬ ਪਿਆਰ ਲੁੱਟਾ ਰਹੇ ਹਨ। ਤਸਵੀਰਾਂ ’ਚ ਜੋੜਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਦੱਸ ਦੇਈਏ ਨੇਹਾ ਅਤੇ ਰੋਹਨ ਦਾ ਵਿਆਹ 24 ਅਕਤੂਬਰ 2020 ਨੂੰ ਹੋਇਆ ਸੀ। ਰੋਹਨਪ੍ਰੀਤ ਅਤੇ ਨੇਹਾ ਦੀ ਉਮਰ ’ਚ ਪੂਰੇ 7 ਸਾਲ ਦਾ ਫ਼ਰਕ ਹੈ।

PunjabKesari


author

Anuradha

Content Editor

Related News