ਰੋਹਨਪ੍ਰੀਤ ਸਿੰਘ ਦਾ ਨਵਾਂ ਗਾਣਾ 'ਕਾਲਾ ਮਾਲ' ਮਚਾ ਰਿਹਾ ਹੈ ਇੰਟਰਨੈੱਟ 'ਤੇ ਧਮਾਲ

Thursday, Sep 12, 2024 - 11:42 AM (IST)

ਰੋਹਨਪ੍ਰੀਤ ਸਿੰਘ ਦਾ ਨਵਾਂ ਗਾਣਾ 'ਕਾਲਾ ਮਾਲ' ਮਚਾ ਰਿਹਾ ਹੈ ਇੰਟਰਨੈੱਟ 'ਤੇ ਧਮਾਲ

ਮੁੰਬਈ- B2Gether Pros ਯਾਨੀ ਮਾਹੀ ਸੰਧੂ ਅਤੇ ਜੋਗੀ ਸੰਧੂ ਨੇ ਇੱਕ ਵਾਰ ਫਿਰ ਨਿਰਦੇਸ਼ਕ ਵਜੋਂ ਆਪਣੀ ਛਾਪ ਛੱਡੀ ਹੈ। ਉਨ੍ਹਾਂ ਦਾ ਨਵਾਂ ਗੀਤ 'ਕਾਲਾ ਮਾਲ' ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਿਆ ਹੈ। ਇਸ ਮਿਊਜ਼ਿਕ ਵੀਡੀਓ 'ਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਅਤੇ ਸਨਾ ਮਕਬੂਲ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਰਈਸ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਰੋਹਨ ਪ੍ਰੀਤ ਸਿੰਘ ਅਤੇ ਰਈਸ ਨੇ ਮਿਲ ਕੇ ਤਿਆਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਮਲਾਇਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼

ਆਪਣੀ ਵਿਲੱਖਣ ਕਹਾਣੀ ਸੁਣਾਉਣ ਦੀ ਯੋਗਤਾ ਲਈ ਦਰਸ਼ਕਾਂ 'ਚ ਜਾਣੇ ਜਾਂਦੇ, B2Gether Pros ਨੇ ਭਾਰਤੀ ਸੰਗੀਤ ਉਦਯੋਗ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਮਾਹੀ ਸੰਧੂ ਅਤੇ ਜੋਗੀ ਸੰਧੂ ਨੇ ਅਤੀਤ 'ਚ ਕਈ ਵੱਡੇ ਨਾਵਾਂ ਨਾਲ ਕੰਮ ਕੀਤਾ ਹੈ, ਜਿਨ੍ਹਾਂ 'ਚ ਬਾਦਸ਼ਾਹ, ਇਮਰਾਨ ਹਾਸ਼ਮੀ, ਜੈਕਲੀਨ ਫਰਨਾਂਡੀਜ਼, ਮ੍ਰਿਣਾਲ ਠਾਕੁਰ ਅਤੇ ਹੋਰ ਸ਼ਾਮਲ ਹਨ। ਰੋਹਨਪ੍ਰੀਤ ਸਿੰਘ ਅਤੇ ਸਨਾ ਮਕਬੂਲ ਦਾ ਗੀਤ 'ਕਾਲਾ ਮਾਲ' ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ। ਇਹ ਗੀਤ 22ਵੇਂ ਨੰਬਰ 'ਤੇ ਟ੍ਰੈਂਡ ਕਰ ਰਿਹਾ ਹੈ। ਸਨਾ ਮਕਬੂਲ ਨਾਲ ਰੋਹਨ ਪ੍ਰੀਤ ਦੀ ਜੋੜੀ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ 'ਤੇ ਕੁਮੈਂਟ ਕਰਦੇ ਹੋਏ ਪ੍ਰਸ਼ੰਸਕਾਂ ਨੇ ਲਿਖਿਆ, 'ਸਨਾ ਦੇ ਵੀਡੀਓ ਨੇ ਸਭ ਕੁਝ ਬਦਲ ਦਿੱਤਾ ਹੈ'।

ਇਹ ਖ਼ਬਰ ਵੀ ਪੜ੍ਹੋ -ਪਿਤਾ ਦੀ ਮੌਤ ਤੋਂ ਬਾਅਦ ਮਲਾਇਕਾ ਅਰੋੜਾ ਨੇ ਸਾਂਝੀ ਕੀਤੀ ਭਾਵੁਕ ਪੋਸਟ

B2Gether Pros ਕੌਣ ਹਨ?
ਮਾਹੀ ਸੰਧੂ ਅਤੇ ਜੋਗੀ ਸੰਧੂ, B2Gether Pros ਵਜੋਂ ਜਾਣੇ ਜਾਂਦੇ ਹਨ, ਅੱਜ ਭਾਰਤ 'ਚ ਪ੍ਰਮੁੱਖ ਸੰਗੀਤ ਵੀਡੀਓ ਨਿਰਦੇਸ਼ਕਾਂ 'ਚੋਂ ਇੱਕ ਹਨ। ਪੰਜਾਬੀ ਸੰਗੀਤ ਨਾਲ ਸ਼ੁਰੂਆਤ ਕਰਨ ਵਾਲੇ ਇਸ ਨਿਰਦੇਸ਼ਕ ਨੇ ਕਈ ਭਾਸ਼ਾਵਾਂ ਅਤੇ ਵਿਧਾਵਾਂ ਦੇ ਚੋਟੀ ਦੇ ਕਲਾਕਾਰਾਂ ਨਾਲ ਕੰਮ ਕੀਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News