ਨੇਹਾ ਕੱਕੜ ਨੂੰ ਵੈਡਿੰਗ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਗਿਫਟ ਕੀਤੀ ਚੇਨ (ਵੀਡੀਓ)

Saturday, Oct 23, 2021 - 10:23 AM (IST)

ਨੇਹਾ ਕੱਕੜ ਨੂੰ ਵੈਡਿੰਗ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਗਿਫਟ ਕੀਤੀ ਚੇਨ (ਵੀਡੀਓ)

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਨਜ਼ਰ ਆ ਰਹੀ ਹੈ। ਦੋਵੇਂ ਆਪਣੀ ਵੈਡਿੰਗ ਐਨੀਵਰਸਰੀ ਦਾ ਪ੍ਰੀ-ਸੈਲੀਬ੍ਰੇਸ਼ਨ ਕਰ ਰਹੇ ਹਨ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਸ਼ੇਅਰ ਕਰ ਰਹੇ ਹਨ। ਨੇਹਾ ਕੱਕੜ ਨੇ ਇਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਹਾਜ਼ ‘ਚ ਬੈਠੇ ਹੋਏ ਹਨ ਅਤੇ ਨੇਹਾ ਕੱਕੜ ਸਭ ਨੂੰ ਆਪਣੇ ਗਲੇ ‘ਚ ਪਾਈ ਹੋਈ ਚੇਨ ਵਿਖਾ ਰਹੀ ਹੈ। ਜਿਸ ‘ਚ ਰੋਹਨਪ੍ਰੀਤ ਸਿੰਘ ਦਾ ਨਾਮ ਲਿਖਿਆ ਹੋਇਆ ਹੈ। ਨੇਹਾ ਆਪਣੀ ਇਹ ਚੇਨ ਸਭ ਨੂੰ ਦਿਖਾ ਰਹੀ ਹੈ ਅਤੇ ਸ਼ਾਇਦ ਇਹ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਨੇਹਾ ਨੂੰ ਗਿਫਟ ਕੀਤੀ ਹੋਵੇ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਇਸ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ‘ਚ ਦੋਵੇਂ ਕੇਕ ਕੱਟਦੇ ਨਜ਼ਰ ਆਏ ਸਨ। ਦੱਸ ਦਈਏ ਕਿ ਦੋਵੇਂ 24 ਅਕਤੂਬਰ ਨੂੰ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ ਮਨਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਵੀਡੀਓਜ਼ ਸਾਂਝੀਆਂ ਕਰ ਰਹੇ ਹਨ ਅਤੇ ਇੱਕ ਦੂਜੇ ‘ਤੇ ਪਿਆਰ ਲੁਟਾਉਂਦੇ ਦਿਖਾਈ ਦਿੱਤੇ।


author

Aarti dhillon

Content Editor

Related News