'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨਾਲ ਆਲੀਆ-ਰਣਵੀਰ ਦੀ ਜੋੜੀ ਮਚਾ ਰਹੀ ਧਮਾਲ, ਟਰੇਲਰ ਨੂੰ ਮਿਲ ਰਿਹੈ ਕਾਫ਼ੀ ਪਿਆਰ

Thursday, Jul 06, 2023 - 12:51 PM (IST)

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨਾਲ ਆਲੀਆ-ਰਣਵੀਰ ਦੀ ਜੋੜੀ ਮਚਾ ਰਹੀ ਧਮਾਲ, ਟਰੇਲਰ ਨੂੰ ਮਿਲ ਰਿਹੈ ਕਾਫ਼ੀ ਪਿਆਰ

ਮੁੰਬਈ (ਬਿਊਰੋ) - ਲੰਬੇ ਸਮੇਂ ਬਾਅਦ ਕਰਨ ਜੌਹਰ ਇਕ ਵਾਰ ਫਿਰ ਨਿਰਦੇਸ਼ਨ ’ਚ ਆਪਣਾ ਜਾਦੂ ਚਲਾਉਣ ਲਈ ਤਿਆਰ ਹਨ। ਰਣਵੀਰ ਸਿੰਘ ਤੇ ਆਲੀਆ ਭੱਟ ਦੀ ਜ਼ਬਰਦਸਤ ਕੈਮਿਸਟਰੀ ਉਨ੍ਹਾਂ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆ ਰਹੀ ਹੈ। ਫ਼ਿਲਮ ਦੇ ਪਹਿਲੇ ਗੀਤ ‘ਤੁਮ ਕਿਆ ਮਿਲੇ’ ਦੇ ਨਾਲ-ਨਾਲ ਇਸ ਦੇ ਟਰੇਲਰ ਨੂੰ ਵੀ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। 

ਰੌਕੀ ’ਤੇ ਰਾਣੀ ਦੀ ਇਸ ਪ੍ਰੇਮ ਕਹਾਣੀ ’ਚ 90 ਦੇ ਦਹਾਕੇ ਦੇ ਪਲਾਂ ਨੂੰ ਮੁੜ ਜ਼ਿੰਦਾ ਕਰਨ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਨੂੰ ਯੂ-ਟਿਊਬ ’ਤੇ 35 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ, ਇਸ ਨਾਲ ਇਹ ਦੂਜੇ ਨੰਬਰ ’ਤੇ ਵੀ ਟ੍ਰੈਂਡ ਕਰ ਰਿਹਾ ਹੈ। 3.21 ਸੈਕਿੰਡ ਦੇ ਇਸ ਟਰੇਲਰ ’ਚ ਰੌਕੀ ਤੇ ਰਾਣੀ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਇਹ ਫ਼ਿਲਮ 28 ਜੁਲਾਈ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News