‘ਰੌਕੀ ਤੇ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ 20 ਨੂੰ ਹੋਵੇਗਾ ਰਿਲੀਜ਼!

Friday, Jun 16, 2023 - 03:57 PM (IST)

‘ਰੌਕੀ ਤੇ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ 20 ਨੂੰ ਹੋਵੇਗਾ ਰਿਲੀਜ਼!

ਮੁੰਬਈ (ਬਿਊਰੋ) - ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਇਸ ਸਾਲ ਦੀਆਂ ਸਭ ਤੋਂ ਉਡੀਕੀਆਂ ਜਾ ਰਹੀਆਂ ਫ਼ਿਲਮਾਂ ’ਚੋਂ ਇਕ ਹੈ, ਜਿਸ ਦਾ ਟਰੇਲਰ 20 ਜੂਨ ਨੂੰ ਰਿਲੀਜ਼ ਹੋਵੇਗਾ ਤੇ ਫ਼ਿਲਮ 28 ਜੁਲਾਈ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਸੂਤਰਾਂ ਮੁਤਾਬਕ ਟੀਜ਼ਰ 1 ਮਿੰਟ 16 ਸਕਿੰਟ ਦਾ ਹੋਵੇਗਾ। ਹਾਲਾਂਕਿ ਮੇਕਰਸ ਨੇ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਕਰਨ ਜੌਹਰ ਵੀ ਫ਼ਿਲਮ ਨੂੰ ਲੈ ਕੇ ਕਾਫੀ ਭਾਵੁਕ ਹਨ। ਉਹ ਤਕਰੀਬਨ ਸੱਤ ਸਾਲਾਂ ਬਾਅਦ ਨਿਰਦੇਸ਼ਕ ਦੀ ਕੁਰਸੀ ’ਤੇ ਬੈਠਾ ਹੈ। ਇਹ ਇਕ ਪਰਿਵਾਰਕ ਡਰਾਮਾ ਫ਼ਿਲਮ ਹੈ। 

ਇਹ ਖ਼ਬਰ ਵੀ ਪੜ੍ਹੋ : ਪੁੱਤ ਕਰਨ ਨਾਲੋਂ ਪਿਓ ਸੰਨੀ ਦਿਓਲ ਦੇ ਹੱਥਾਂ 'ਤੇ ਲੱਗੀ ਮਹਿੰਦੀ ਨੇ ਅਕਰਸ਼ਿਤ ਕੀਤੇ ਲੋਕ, ਵੇਖੋ ਖ਼ੂਬਸੂਰਤ ਤਸਵੀਰਾਂ

ਰਣਵੀਰ ਤੇ ਆਲੀਆ ਤੋਂ ਇਲਾਵਾ ਫ਼ਿਲਮ ’ਚ ਧਰਮਿੰਦਰ, ਸ਼ਬਾਨਾ ਆਜ਼ਮੀ ਤੇ ਜਯਾ ਬੱਚਨ ਸਣੇ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ’ਚ ਰਣਵੀਰ ਸਿੰਘ ਤੇ ਆਲੀਆ ਭੱਟ ਅਹਿਮ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 28 ਜੁਲਾਈ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ। ਇਸ ਫ਼ਿਲਮ ’ਚ ਕਰਨ ਨੇ 7 ਸਾਲ ਬਾਅਦ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

sunita

Content Editor

Related News