ਰਜਤ ਕਪੂਰ ਦੀ ਮੱਲਿਕਾ ਸ਼ੇਰਾਵਤ ਸਟਾਰਰ ‘ਆਰ. ਕੇ.’ 22 ਜੁਲਾਈ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼
Tuesday, Jun 28, 2022 - 11:13 AM (IST)
ਮੁੰਬਈ (ਬਿਊਰੋ)– ‘Rk/Rkay’ ਇਕ ਚਿੰਤਿਤ ਨਿਰਦੇਸ਼ਕ (ਆਰ. ਕੇ.) ਦੀ ਕਹਾਣੀ ਹੈ, ਜਿਸ ਨੇ ਇਕ ਨਵੀਂ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਪਰ ਐਡਿਟ ਟੇਬਲ ’ਤੇ ਚੀਜ਼ਾਂ ਬਿਲਕੁਲ ਸਹੀ ਨਹੀਂ ਲੱਗ ਰਹੀਆਂ ਹਨ। ਆਰ. ਕੇ. ਦੇ ਮਨ ’ਚ ਕੁਝ ਗਲਤ ਹੋਣ ਦਾ ਡਰ ਹੈ।
ਉਸ ਦਾ ਸਭ ਤੋਂ ਬੁਰਾ ਸੁਪਨਾ ਸੱਚ ਹੁੰਦਾ ਹੈ, ਜਦੋਂ ਉਸ ਨੂੰ ਐਡਿਟ ਰੂਮ ਤੋਂ ਇਕ ਪ੍ਰੇਸ਼ਾਨ ਕਰਨ ਵਾਲਾ ਕਾਲ ਆਉਂਦਾ ਹੈ, ਜਿਸ ’ਚ ਕਿਹਾ ਜਾਂਦਾ ਹੈ ਕਿ ਫ਼ਿਲਮ ਦਾ ਮੁੱਖ ਪਾਤਰ ਪ੍ਰਾਜੈਕਟ ਤੋਂ ਬਾਹਰ ਨਿਕਲ ਗਿਆ ਹੈ, ਫ਼ਿਲਮ ਦੇ ਪਲਾਟ ਨੂੰ ਕੰਟਰੋਲ ਕਰ ਰਿਹਾ ਹੈ। ਮਹਿਬੂਬ ਦੀ ਫ਼ਿਲਮ ਖ਼ਤਮ ਹੋ ਗਈ ਹੈ। ਆਰ. ਕੇ. ਤੇ ਉਸ ਦੀ ਟੀਮ ਨੂੰ ਉਸ ਨੂੰ ਲੱਭਣਾ ਚਾਹੀਦਾ ਹੈ ਤੇ ਉਸ ਨੂੰ ਫ਼ਿਲਮ ’ਚ ਵਾਪਸ ਭੇਜਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਸੁਰਿੰਦਰ ਸ਼ਰਮਾ ਦਾ ਦਿਹਾਂਤ
ਦਿਲਚਸਪ ਗੱਲ ਇਹ ਹੈ ਕਿ ਰਜਤ ਕਪੂਰ ਦੀ ਫ਼ਿਲਮ ‘Rk/Rkay’ ਨੂੰ ਰਿਲੀਜ਼ ਹੋਣ ਲਈ ਇਕ ਮਹੀਨਾ ਬਾਕੀ ਹੈ ਪਰ ਇਸ ਕਾਮੇਡੀ ਨੂੰ ਪਹਿਲਾਂ ਹੀ ਕਈ ਅੰਤਰਰਾਸ਼ਟਰੀ ਸਮਾਗਮਾਂ ’ਚ ਦਿਖਾਇਆ ਤੇ ਸਰਾਹਿਆ ਜਾ ਚੁੱਕਾ ਹੈ।
ਇਨ੍ਹਾਂ ’ਚ ਸ਼ੰਘਾਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਫਲੋਰੈਂਸ ’ਚ ਰਿਵਰ ਟੂ ਰਿਵਰ ਫੈਸਟੀਵਲ, ਬੁਕੀਅਨ ਇੰਟਰਨੈਸ਼ਨਲ ਫੈਨਟੈਸਟਿਕ ਫ਼ਿਲਮ ਫੈਸਟੀਵਲ, ਔਸਟਿਨ ਫ਼ਿਲਮ ਫੈਸਟੀਵਲ ਤੇ ਪੁਣੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।