ਰੀਆ ਕਪੂਰ ਨੇ ਪਤੀ ਕਰਨ ਬੁਲਾਨੀ ਨਾਲ ਨਵੇਂ ਘਰ 'ਚ ਮਨਾਇਆ ਦੁਸਹਿਰਾ

10/16/2021 10:56:42 AM

ਮੁੰਬਈ- 15 ਅਕਤੂਬਰ ਨੂੰ ਦੁਸਹਿਰਾ ਦੇ ਮੌਕੇ 'ਤੇ ਦੇਸ਼ ਭਰ 'ਚ ਖੂਬ ਧੂਮ ਦੇਖਣ ਨੂੰ ਮਿਲੀ। ਲੋਕਾਂ ਨੇ ਆਪਣੇ-ਆਪਣੇ ਅੰਦਾਜ਼ 'ਚ ਇਸ ਤਿਉਹਾਰ ਨੂੰ ਸੈਲੀਬਿਰੇਟ ਕੀਤਾ। ਉਧਰ ਬਾਲੀਵੁੱਡ ਸਿਤਾਰਿਆਂ 'ਚ ਵੀ ਇਸ ਨੂੰ ਲੈ ਕੇ ਵੱਖਰਾ ਹੀ ਉਤਸਾਹ ਦੇਖਣ ਨੂੰ ਮਿਲਿਆ। ਸਿਤਾਰੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੰਦੇ ਨਜ਼ਰ ਆਏ।

PunjabKesariਉਧਰ ਅਦਾਕਾਰਾ ਅਨਿਲ ਕਪੂਰ ਦੀ ਧੀ ਰੀਆ ਕਪੂਰ ਨੇ ਪਤੀ ਕਰਨ ਬੁਲਾਨੀ ਨਾਲ ਨਵੇਂ ਘਰ 'ਚ ਇਸ ਤਿਓਹਾਰ ਨੂੰ ਸੈਲੀਬਿਰੇਟ ਕੀਤਾ ਜਿਸ ਦੀ ਇਕ ਝਲਕ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਰਨ ਬੁਲਾਨੀ ਪੰਡਿਤ ਦੇ ਨਾਲ ਪੂਜਾ ਕਰਦੇ ਨਜ਼ਰ ਆ ਰਹੇ ਹਨ।

PunjabKesari
ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'ਨਵਾਂ ਘਰ। ਨਵੀਆਂ ਯਾਦਾਂ। ਹੈਪੀ ਦੁਸਹਿਰਾ'।

PunjabKesari
ਦੱਸ ਦੇਈਏ ਕਿ ਬੀਤੇ ਦਿਨੀਂ ਰੀਆ ਅਤੇ ਕਰਨ ਬੁਲਾਨੀ ਮਾਲਦੀਵ 'ਚ ਹਨੀਮੂਨ ਮਨਾ ਕੇ ਵਾਪਸ ਪਰਤੇ ਸਨ। ਇਸ ਤੋਂ ਬਾਅਦ ਰੀਆ ਨੇ ਰਾਜਸਥਾਨ ਦੇ ਅਮਨਬਾਗ 'ਚ ਕਰਨ ਬੁਲਾਨੀ ਦਾ ਜਨਮਦਿਨ ਮਨਾਇਆ ਸੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।

PunjabKesari


Aarti dhillon

Content Editor

Related News