''ਪਵਿੱਤਰ ਰਿਸ਼ਤਾ'' ਰਾਹੀਂ ਨੇੜੇ ਆਈ ਇਸ ਜੋੜੀ ਨੇ ਖੋਲ੍ਹੇ ਇਕ-ਦੂਜੇ ਦੇ ਰਾਜ਼

Tuesday, Feb 16, 2016 - 12:26 PM (IST)

 ''ਪਵਿੱਤਰ ਰਿਸ਼ਤਾ'' ਰਾਹੀਂ ਨੇੜੇ ਆਈ ਇਸ ਜੋੜੀ ਨੇ ਖੋਲ੍ਹੇ ਇਕ-ਦੂਜੇ ਦੇ ਰਾਜ਼

ਮੁੰਬਈ : ਟੀ.ਵੀ. ਦੀ ਪਿਆਰੀ ਜੋੜੀ ਰਿਤਵਿਕ ਧਨਜਾਨੀ ਅਤੇ ਆਸ਼ਾ ਨੇਗੀ ਆਪਣੇ ਵਰਕ ਕਮਿਟਮੈਂਟ ਕਾਰਨ ਇਸ ਵਾਰ ਵੈਲੇਨਟਾਈਨ ''ਤੇ ਇਕੱਠੇ ਨਹੀਂ ਸਨ ਪਰ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਕੁਝ ਦਿਨ ਪਹਿਲਾਂ ਇਕ ਇੰਟਰਵਿਊ ''ਚ ਇਸ ਜੋੜੇ ਨੇ ਵੈਲੇਨਟਾਈਨ ਦੇ ਨਾਲ-ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ।
ਰਿਤਵਿਕ ਅਤੇ ਆਸ਼ਾ ਦੀ ਮੁਲਾਕਾਤ ''ਪਵਿੱਤਰ ਰਿਸ਼ਤਾ'' ਦੇ ਸੈੱਟ ''ਤੇ ਹੋਈ ਸੀ, ਇਸ ਲਈ ਦੋਵੇਂ ਇਸੇ ਸੀਰੀਅਲ ਨੂੰ ਆਪਣੇ ਲਈ ਆਸ਼ੀਰਵਾਦ ਮੰਨਦੇ ਹਨ। ਹੋਰ ਜੋੜਿਆਂ ਤੋਂ ਹੱਟ ਕੇ ਰਿਤਵਿਕ ਅਤੇ ਆਸ਼ਾ ਇਕ-ਦੂਜੇ ਨੂੰ ਆਪਣੇ ਬੈਸਟ ਫ੍ਰੈਂਡ ਮੰਨਦੇ ਹਨ, ਜੋ ''ਆਈ ਲਵ ਯੂ'' ਕਹਿਣ ''ਚ ਯਕੀਨ ਨਹੀਂ ਕਰਦੇ। ਇਸ ਦੌਰਾਨ ਦੋਹਾਂ ਨੇ ਆਪਣੇ ਕੁਝ ਸੀਕ੍ਰੇਟਸ ਵੀ ਸਾਂਝੇ ਕੀਤੇ।
ਇੰਟਰਵਿਊ ਦੌਰਾਨ ਰਿਤਵਿਕ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਸਿਰਫ ਵੈਲੇਨਟਾਈਨ ਡੇ  ''ਤੇ ਆਪਣੇ ਪਿਆਰੇ ਨੂੰ ਪਿਆਰ ਕੀਤਾ ਜਾਂਦਾ ਹੈ, ਬਾਕੀ ਦੇ 364 ਦਿਨ ਵੀ ਤੁਸੀਂ ਇੰਝ ਕਰ ਸਕਦੇ ਹੋ। ਜਦੋਂ ਰਿਤਵਿਕ ਤੋਂ ਪੁੱਛਿਆ ਗਿਆ  ਕਿ ਉਨ੍ਹਾਂ ਲਈ ਆਸ਼ਿਕੀ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਆਸ਼ਿਕੀ ਇਕ ਜਨੂੰਨ ਹੈ। ਇਸ ਮੌਕੇ ਹਲਕਾ-ਫੁਲਕਾ ਮਜ਼ਾਕ ਕਰਦਿਆਂ ਆਸ਼ਾ ਨੇ ਰਿਤਵਿਕ ਨੂੰ ਲਾਲ ਰੰਗ ਦਾ ਟੈਡੀ ਅਤੇ ਇਕ ਗੁਲਾਬ ਦੇ ਕੇ ਪ੍ਰਪੋਜ਼ ਕੀਤਾ।


Related News