ਹਰ ਰੋਜ਼ 12 ਅਖਬਾਰਾਂ ਪੜ੍ਹਦੇ ਹਨ ਰਿਤੇਸ਼ ਦੇਸ਼ਮੁਖ

Sunday, May 29, 2016 - 07:04 PM (IST)

ਹਰ ਰੋਜ਼ 12 ਅਖਬਾਰਾਂ ਪੜ੍ਹਦੇ ਹਨ ਰਿਤੇਸ਼ ਦੇਸ਼ਮੁਖ
ਮੁੰਬਈ— ਬਾਲੀਵੁੱਡ ਸਿਤਾਰੇ ਆਪਣੇ ਬਿਜ਼ੀ ਜੀਵਨ ਸ਼ੈਲੀ ਦੇ ਚਲਦਿਆਂ ਅਖਬਾਰ ਪੜ੍ਹਨ ਦਾ ਸਮਾਂ ਨਹੀਂ ਕੱਢ ਪਾਉਂਦੇ ਹਨ ਪਰ ਕੁਝ ਅਜਿਹੇ ਸਿਤਾਰੇ ਵੀ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਇਕ ਜਾਂ ਦੋ ਨਹੀਂ, ਸਗੋਂ ਕਈ ਅਖਬਾਰਾਂ ਪੜ੍ਹ ਕੇ ਕਰਦੇ ਹਨ। ਇਨ੍ਹਾਂ ''ਚ ਰਿਤੇਸ਼ ਦਾ ਨਾਂ ਵੀ ਸ਼ਾਮਲ ਹੈ। ਰਿਤੇਸ਼ ਨੇ ਦੱਸਿਆ ਕਿ ਉਹ ਹਰ ਰੋਜ਼ 12 ਅਖਬਾਰਾਂ ਪੜ੍ਹਦੇ ਹਨ ਤੇ ਇਹ ਆਦਤ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਮਿਲੀ ਹੈ, ਜੋ ਰੋਜ਼ 20 ਅਖਬਾਰਾਂ ਪੜ੍ਹਿਆ ਕਰਦੇ ਸਨ।
ਰਤੇਸ਼ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਮਜ਼ਾ ਉਨ੍ਹਾਂ ਨੂੰ ਹੈੱਡਲਾਈਨਜ਼ ਪੜ੍ਹਨ ''ਚ ਆਉਂਦਾ ਹੈ। ਰਿਤੇਸ਼ ਨੂੰ ਇੰਨੀਆਂ ਅਖਬਾਰਾਂ ਪੜ੍ਹਨ ''ਚ ਲਗਭਗ 45 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਇਹ ਸਾਰੀਆਂ ਅਖਬਾਰਾਂ ਉਨ੍ਹਾਂ ਦੇ ਘਰ ''ਤੇ ਤਾਂ ਹੁੰਦੀਆਂ ਹੀ ਹਨ, ਸਗੋਂ ਜੇਕਰ ਸ਼ੂਟਿੰਗ ਕਰ ਰਹੇ ਹੋਣ ਤਾਂ ਉਥੇ ਉਨ੍ਹਾਂ ਦੀ ਵੈਨ ''ਚ ਨਾਲ ਜਾਂਦੀਆਂ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਘਰ ''ਤੇ ਪੜ੍ਹਨ ਦਾ ਸਮਾਂ ਨਹੀਂ ਮਿਲਦਾ ਹੈ ਤੇ ਉਹ ਸੈੱਟ ''ਤੇ ਬੈਠ ਕੇ ਅਖਬਾਰਾਂ ਪੜ੍ਹ ਲੈਂਦੇ ਹਨ।

Related News