ਰਿਸ਼ਭ ਸ਼ੈੱਟੀ ਪਹੁੰਚੇ ਬਿਹਾਰ ਦੇ ਸਭ ਤੋਂ ਪੁਰਾਣੇ ਮੁੰਡੇਸ਼ਵਰੀ ਮੰਦਰ, ਕਾਂਤਾਰਾ ਚੈਪਟਰ 1 ਦੀ ਸਫਲਤਾ ਲਈ ਕੀਤਾ ਧੰਨਵਾਦ

Saturday, Oct 18, 2025 - 12:34 PM (IST)

ਰਿਸ਼ਭ ਸ਼ੈੱਟੀ ਪਹੁੰਚੇ ਬਿਹਾਰ ਦੇ ਸਭ ਤੋਂ ਪੁਰਾਣੇ ਮੁੰਡੇਸ਼ਵਰੀ ਮੰਦਰ, ਕਾਂਤਾਰਾ ਚੈਪਟਰ 1 ਦੀ ਸਫਲਤਾ ਲਈ ਕੀਤਾ ਧੰਨਵਾਦ

ਮੁੰਬਈ- 'ਕਾਂਤਾਰਾ: ਚੈਪਟਰ 1' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਰਿਸ਼ਭ ਸ਼ੈੱਟੀ ਨੇ ਬਿਹਾਰ ਦੇ ਪ੍ਰਾਚੀਨ ਮੰਦਰ ਮੁੰਡੇਸ਼ਵਰੀ ਮੰਦਰ ਦਾ ਦੌਰਾ ਕੀਤਾ। ਰਿਸ਼ਭ ਸ਼ੈੱਟੀ ਅਤੇ ਹੋਮਬਲੇ ਫਿਲਮਸ ਦੀ ਫਿਲਮ ਕੰਤਾਰਾ: ਚੈਪਟਰ 1 ਬਾਕਸ ਆਫਿਸ 'ਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ। ਹੁਣ ਫਿਲਮ ਦੇ ਨਿਰਦੇਸ਼ਕ ਅਤੇ ਮੁੱਖ ਅਭਿਨੇਤਾ ਰਿਸ਼ਭ ਸ਼ੈਟੀ ਨੇ ਆਪਣੀ ਫਿਲਮ ਦੀ ਸਫਲਤਾ ਲਈ ਧੰਨਵਾਦ ਕਰਨ ਲਈ ਬਿਹਾਰ ਦੇ ਕੈਮੂਰ ਜ਼ਿਲੇ ਦੇ ਮੁੰਡੇਸ਼ਵਰੀ ਮੰਦਰ ਦਾ ਦੌਰਾ ਕੀਤਾ ਹੈ।

PunjabKesari

ਮੁੰਡੇਸ਼ਵਰੀ ਮੰਦਰ ਭਾਰਤ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ, ਜੋ ਲਗਭਗ 600 ਫੁੱਟ ਦੀ ਉਚਾਈ 'ਤੇ ਸਥਿਤ ਹੈ। ਕਾਂਤਾਰਾ: ਚੈਪਟਰ 1 ਹੋਮਬਲੇ ਫਿਲਮਜ਼ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਅਭਿਲਾਸ਼ੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫਿਲਮ 2 ਅਕਤੂਬਰ ਨੂੰ ਕੰਨੜ, ਹਿੰਦੀ, ਤੇਲਗੂ, ਮਲਿਆਲਮ, ਤਾਮਿਲ, ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਈ ਸੀ।


author

Aarti dhillon

Content Editor

Related News