ਰਿਧਿਮਾ ਪੰਡਿਤ ਤੇ ਸ਼ੁਭਮਨ ਗਿੱਲ ਦੇ ਡੇਟਿੰਗ ਦੀਆਂ ਖ਼ਬਰਾਂ ਚਰਚਾ ''ਚ, ਅਦਾਕਾਰਾ ਨੇ ਸ਼ਰੇਆਮ ਆਖ ''ਤੇ ਇਹ ਗੱਲ

Thursday, Jul 18, 2024 - 04:27 PM (IST)

ਰਿਧਿਮਾ ਪੰਡਿਤ ਤੇ ਸ਼ੁਭਮਨ ਗਿੱਲ ਦੇ ਡੇਟਿੰਗ ਦੀਆਂ ਖ਼ਬਰਾਂ ਚਰਚਾ ''ਚ, ਅਦਾਕਾਰਾ ਨੇ ਸ਼ਰੇਆਮ ਆਖ ''ਤੇ ਇਹ ਗੱਲ

ਮੁੰਬਈ (ਬਿਊਰੋ) : ਛੋਟੇ ਪਰਦੇ ਦੀ ਪ੍ਰਸਿੱਧ ਅਦਾਕਾਰਾ ਰਿਧਿਮਾ ਪੰਡਿਤ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਬੀਤੇ ਦਿਨੀਂ ਦੋਵਾਂ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਤੂਲ ਫੜਿਆ ਸੀ, ਜਿਸ ਨੂੰ ਰਿਧੀਮਾ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਸੀ। ਹੁਣ ਹਾਲ ਹੀ 'ਚ ਇਕ ਵਾਰ ਫਿਰ ਰਿਧੀਮਾ ਨੇ ਡੇਟਿੰਗ ਦੀਆਂ ਖ਼ਬਰਾਂ 'ਤੇ ਆਪਣੀ ਚੁੱਪੀ ਤੋੜੀ ਹੈ ਪਰ ਇਸ ਵਾਰ ਉਨ੍ਹਾਂ ਨੇ ਜੋ ਕਿਹਾ ਉਸ ਨੇ ਪ੍ਰਸ਼ੰਸਕਾਂ ਦੇ ਸ਼ੱਕ ਨੂੰ ਕਾਫੀ ਹੱਦ ਤੱਕ ਯਕੀਨ 'ਚ ਬਦਲਣ ਦਾ ਕੰਮ ਕੀਤਾ ਹੈ। ਆਓ ਜਾਣਦੇ ਹਾਂ ਉਸ ਨੇ ਕੀ ਕਿਹਾ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ

ਰਿਧੀਮਾ ਆਪਣੇ ਤੋਂ 9 ਸਾਲ ਛੋਟੇ ਕ੍ਰਿਕਟਰ ਨੂੰ ਡੇਟ ਕਰਕੇ ਸੁਰਖੀਆਂ 'ਚ ਆ ਗਈ ਹੈ। ਖ਼ਬਰਾਂ ਹਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਪਿਆਰ 'ਚ ਹਨ। ਜਦੋਂ ਉਨ੍ਹਾਂ ਦਾ ਪਿਆਰ ਪਹਿਲੀ ਵਾਰ ਖਿੜਿਆ ਤਾਂ ਰਿਧੀਮਾ ਨੇ ਖੁਦ ਕਿਹਾ ਕਿ ਅਜਿਹਾ ਕੁਝ ਨਹੀਂ ਸੀ ਅਤੇ ਉਹ ਸ਼ੁਭਮਨ ਨੂੰ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਹੈ। ਹੁਣ ਇਕ ਵਾਰ ਫਿਰ ਇਕ ਇੰਟਰਵਿਊ 'ਚ ਰਿਧੀਮਾਨ ਨੇ ਸ਼ੁਭਮਨ ਨਾਲ ਡੇਟਿੰਗ ਦੀਆਂ ਖ਼ਬਰਾਂ 'ਤੇ ਚੁੱਪੀ ਤੋੜੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਸ਼ੁਭਮਨ ਨੂੰ ਜਾਣਦੀ ਤੱਕ ਨਹੀਂ ਪਰ ਇੱਕ ਦਿਨ ਉਸ ਨੂੰ ਮਿਲਣਾ ਜ਼ਰੂਰ ਚਾਹੁੰਦੀ ਹੈ। ਜਦੋਂ ਰਿਧੀਮਾ ਨੂੰ ਪੁੱਛਿਆ ਗਿਆ ਕਿ ਕੀ ਉਹ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ ਤਾਂ ਉਹ ਸ਼ਰਮਿੰਦਾ ਹੋਣ ਲੱਗੀ।

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਅਦਾਕਾਰਾ ਨੇ ਕਿਹਾ ਕਿ ਮੈਂ ਸ਼ੁਭਮਨ ਨੂੰ ਡੇਟ ਨਹੀਂ ਕਰ ਰਹੀ ਹਾਂ। ਜੇਕਰ ਅਜਿਹਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੁਭਮਨ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਸ਼ਾਨਦਾਰ ਸਪੋਰਟਸਮੈਨ ਕਿਹਾ। ਉਸ ਨੇ ਕਿਹਾ ਕਿ ਮੈਂ ਉਸ ਨੂੰ ਬਹੁਤਾ ਨਹੀਂ ਜਾਣਦੀ ਪਰ ਮੈਂ ਇਹ ਕਹਾਂਗੀ ਕਿ ਜੇ ਅਸੀਂ ਕਦੇ ਮਿਲੇ ਤਾਂ ਅਸੀਂ ਇਸ ਗੱਲ 'ਤੇ ਹੱਸਾਂਗੇ। ਇਸ ਤੋਂ ਬਾਅਦ ਅਭਿਨੇਤਰੀ ਨੇ ਇਕ ਵਾਰ ਫਿਰ ਸ਼ੁਭਮਨ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਬਹੁਤ ਪਿਆਰੇ ਹਨ। ਰਿਧੀਮਾ ਨੇ ਕਿਹਾ ਕਿ ਸਾਡੇ ਵਿਚਕਾਰ ਕੁਝ ਨਹੀਂ ਹੈ ਅਤੇ ਨਾ ਹੀ ਕੁਝ ਹੋਣ ਵਾਲਾ ਹੈ ਪਰ ਹਾਂ ਮੈਂ ਉਸ ਨੂੰ ਇੱਕ ਦਿਨ ਜ਼ਰੂਰ ਮਿਲਾਂਗੀ। ਇਸ ਤੋਂ ਵੱਧ ਕੁਝ ਨਹੀਂ। 

ਦੱਸ ਦੇਈਏ ਕਿ ਰਿਧੀਮਾ ਦੀ ਕਾਫ਼ੀ ਫੈਨ ਫਾਲੋਇੰਗ ਹੈ। ਉਹ ਆਖ਼ਰੀ ਵਾਰ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਨਜ਼ਰ ਆਈ ਸੀ। ਅਭਿਨੇਤਰੀ ਸ਼ੋਅ ਨਹੀਂ ਜਿੱਤ ਸਕੀ ਪਰ ਹਾਂ ਉਸ ਨੇ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜ਼ਰੂਰ ਜਿੱਤ ਲਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News