IPL ਫਾਈਨਲ 'ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ, ਤਸਵੀਰਾਂ ਵੇਖ ਲੱਗੇਗਾ ਝਟਕਾ

Thursday, May 30, 2024 - 04:35 PM (IST)

IPL ਫਾਈਨਲ 'ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ, ਤਸਵੀਰਾਂ ਵੇਖ ਲੱਗੇਗਾ ਝਟਕਾ

ਮੁੰਬਈ (ਬਿਊਰੋ):  ਬੀਤੇ ਐਤਵਾਰ ਨੂੰ ਖੇਡੇ ਗਏ ਆਈ.ਪੀ.ਐਲ. ਫਾਈਨਲ 'ਚ ਕੇ.ਕੇ.ਆਰ. ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਆਸਾਨੀ ਨਾਲ ਹਰਾ ਦਿੱਤਾ। ਹਰ ਕੋਈ ਜਾਣਦਾ ਹੈ ਕਿ ਕੇ.ਕੇ.ਆਰ. ਦੀ ਟੀਮ ਦੇ ਮਾਲਕ ਕਿੰਗ ਖਾਨ ਸ਼ਾਹਰੁਖ ਖਾਨ ਹਨ।

PunjabKesari

ਫਾਈਨਲ ਮੈਚ ‘ਚ ਸ਼ਾਹਰੁਖ ਖਾਨ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸਟੇਡੀਅਮ ‘ਚ ਮੌਜੂਦ ਸੀ ਅਤੇ ਜਿਵੇਂ ਹੀ ਕਿੰਗ ਖਾਨ ਦੀ ਟੀਮ ਨੇ ਮੈਚ ਜਿੱਤਿਆ ਤਾਂ ਉਹ ਪੂਰੇ ਉਤਸ਼ਾਹ ਨਾਲ ਮੈਦਾਨ ‘ਤੇ ਆਏ ਅਤੇ ਹੱਥ ਜੋੜ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਵਾਰ ਜਦੋਂ ਕਿੰਗ ਖਾਨ ਮੈਦਾਨ ਉੱਤੇ ਆਏ ਤਾਂ ਸਭ ਦਾ ਧਿਆਨ ਉਨ੍ਹਾਂ ਦੇ ਹੱਥ 'ਚ ਪਾਈ ਘੜੀ 'ਤੇ ਸੀ।

PunjabKesari

ਇਹ ਖ਼ਬਰ ਵੀ ਪੜ੍ਹੋB'Day Spl : ਕ੍ਰਿਸ਼ਨਾ ਅਭਿਸ਼ੇਕ ਨੇ ਟੀ.ਵੀ. ਇੰਡਸਟਰੀ ਦੇ ਜ਼ਰੀਏ ਬਣਾਈ ਦੁਨੀਆਂ 'ਚ ਆਪਣੀ ਵੱਖਰੀ ਪਛਾਣ

 ਦੱਸ ਦਈਏ ਕਿ ਸ਼ਾਹਰੁਖ ਖਾਨ ਨੇ ਲਗਜ਼ਰੀ ਬ੍ਰਾਂਡ ਰਿਚਰਡ ਮਿਲ ਦੀ ਲਿਮਟਿਡ ਐਡੀਸ਼ਨ ਘੜੀ ਪਹਿਨੀ ਸੀ। ਰਿਚਰਡ ਮਿਲ ਬ੍ਰਾਂਡ ਦੀਆਂ ਘੜੀਆਂ ਅਕਸਰ ਵੱਡੀਆਂ ਹਸਤੀਆਂ ਦੇ ਹੱਥਾਂ ‘ਚ ਦੇਖੀਆਂ ਗਈਆਂ ਹਨ। ਸ਼ਾਹਰੁਖ ਖਾਨ ਦੀ ਘੜੀ ਦੀ ਕੀਮਤ 4-7 ਕਰੋੜ ਰੁਪਏ ਦੇ ਵਿਚਕਾਰ ਹੈ।ਇਸ ਘੜੀ ਨੂੰ ਕੋਈ ਆਮ ਵਿਅਕਤੀ ਨਹੀਂ ਖਰੀਦ ਸਕਦਾ।

PunjabKesari

ਇਹ ਖ਼ਬਰ ਵੀ ਪੜ੍ਹੋ- ਪਰੇਸ਼ ਰਾਵਲ ਨੇ 3 ਦਿਨ 'ਚ ਛੱਡ ਦਿੱਤੀ ਸੀ ਨੌਕਰੀ, ਪ੍ਰੇਮਿਕਾ ਤੋਂ ਉਧਾਰ ਪੈਸੇ ਲੈ ਕੇ ਕਰਦੇ ਸਨ ਗੁਜ਼ਾਰਾ

ਦੱਸਣਯੋਗ ਹੈ ਕਿ ਕੁਝ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਸ ਮਾਡਲ ਦਾ ਨਾਂ RM 11-03 ਹੈ ਅਤੇ ਦੁਨੀਆਂ ਭਰ ‘ਚ ਇਸ ਦੇ 500 ਐਡੀਸ਼ਨ ਹਨ। ਇਹ ਮਾਡਲ ਟਾਈਟੇਨੀਅਮ, ਤਾਂਬੇ ਅਤੇ ਸੋਨੇ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਤੇ ਪਤਾ ਲੱਗਾ ਹੈ ਕਿ ਇਸ ਦਾ ਭਾਰ ਬਹੁਤ ਹਲਕਾ ਹੈ।

PunjabKesari

ਕਿੰਗ ਖਾਨ ਦੇ ਹੱਥ ਦੀ ਇਸ ਘੜੀ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਇਸ ਦੀ ਕਾਫੀ ਤਾਰੀਫ਼ ਕੀਤੀ ਅਤੇ ਇਸ ਦੀ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News