ਜਲਦ ਹੀ ਪਹਿਲੇ ਬੱਚੇ ਨੂੰ ਜਨਮ ਦੇਵੇਗੀ ਰਿਚਾ, ਹੋਣ ਵਾਲੇ ਬੇਬੀ ਲਈ ਲਿਖੀ ਦਿਲ ਛੂਹ ਲੈਣ ਵਾਲੀ ਪੋਸਟ
Sunday, Jul 14, 2024 - 05:25 PM (IST)
ਮੁੰਬਈ- ਅਦਾਕਾਰਾ ਰਿਚਾ ਚੱਢਾ ਗਰਭ ਅਵਸਥਾ ਦੇ ਆਖਰੀ ਪੜਾਅ ਦਾ ਆਨੰਦ ਲੈ ਰਹੀ ਹੈ। ਉਹ ਜਲਦੀ ਹੀ ਪਤੀ ਫਰਹਾਨ ਅਖਤਰ ਦੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਅਜਿਹੇ 'ਚ ਅਦਾਕਾਰਾ ਵੀ ਮਾਂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੇ ਆਉਣ ਵਾਲੇ ਬੱਚੇ ਲਈ ਇਕ ਖਾਸ ਪੋਸਟ ਲਿਖੀ ਹੈ, ਜੋ ਬੇਹੱਦ ਵਾਇਰਲ ਹੋ ਰਹੀ ਹੈ।
ਰਿਚਾ ਚੱਢਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- ''ਬੇਚੈਨੀ ਇਕੱਲੇਪਨ ਦੀ ਹੈ, ਪਰ ਅਜਿਹਾ ਇਸ ਲਈ ਹੈ, ਕਿਉਂਕਿ ਮੈਂ ਇਕੱਲੀ ਨਹੀਂ ਹਾਂ।'' ਮੇਰੇ ਕੋਲ ਲਗਾਤਾਰ ਅਜਿਹੀਆਂ ਚੀਜ਼ਾਂ ਹਨ ਜੋ ਮੈਨੂੰ ਯਾਦ ਦਿਵਾਉਂਦੀਆਂ ਹਨ, ਜਿਵੇਂ ਕਿ ਇੱਕ ਛੋਟੀ ਜਿਹੀ ਹਲਚੱਲ, ਇੱਕ ਗੋਡਾ, ਇੱਕ ਅਚਾਨਕ ਲੱਤ, ਅਜਿਹਾ ਅਹਿਸਾਸ ਕਿ ਕੋਈ ਸੁਣ ਰਿਹਾ ਹੈ... ਇੱਕ ਕਲੀ ਦੇ ਖਿੜਨ ਦੀ ਉਡੀਕ। ਆਜਾ ਯਾਰ।"
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਤਸਵੀਰ 'ਚ ਮਾਂ ਬਣਨ ਵਾਲੀ ਰਿਚਾ ਫੁੱਲ ਨਾਲ ਲੇਟੀ ਹੋਈ ਪੋਜ਼ ਦੇ ਰਹੀ ਹੈ ਅਤੇ ਦੂਜੀ 'ਚ ਆਪਣੀਆਂ ਨਸ਼ੀਲੀਆਂ ਅੱਖਾਂ ਅਤੇ ਵਾਲਾਂ ਨਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਪ੍ਰੈਗਨੈਂਸੀ ਦੇ ਆਖਰੀ ਪੜਾਅ ਦਾ ਆਨੰਦ ਮਾਣ ਰਹੀ ਰਿਚਾ ਚੱਢਾ ਨੇ ਕੁਝ ਦਿਨ ਪਹਿਲਾਂ ਹੀ ਇੱਕ ਫਿਲਮ ਸਾਈਨ ਕੀਤੀ ਸੀ। ਖਬਰਾਂ ਹਨ ਕਿ ਅਭਿਨੇਤਰੀ ਮਾਂ ਬਣਨ ਦੇ ਕੁਝ ਸਮੇਂ ਬਾਅਦ ਹੀ ਕੰਮ 'ਤੇ ਵਾਪਸੀ ਕਰੇਗੀ।