ਰਿਚਾ ਚੱਢਾ ਨੇ ਪਾਇਲ ਘੋਸ਼ ''ਤੇ ਠੋਕਿਆ ਕਰੋੜਾਂ ਦਾ ਮੁੱਕਦਮਾ, ਜਾਣੋ ਵਜ੍ਹਾ
Tuesday, Oct 06, 2020 - 05:07 PM (IST)
ਮੁੰਬਈ(ਬਿਊਰੋ) - ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ 'ਤੇ ਜਿਨਸੀ ਸੋਸਣ ਦਾ ਦੋਸ਼ ਲਾਉਣ ਵਾਲੀ ਪਾਇਲ ਘੋਸ਼ 'ਤੇ ਵੱਡੀ ਕਾਨੂੰਨੀ ਕਾਰਵਾਈ ਕੀਤੀ ਹੈ। ਰਿਚਾ ਨੇ ਪਾਇਲ 'ਤੇ 1.1 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ। ਰਿਚਾ ਚੱਢਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਪਾਇਲ ਨੇ ਇਕ ਨਿੱਜੀ ਚੈਨਲ 'ਤੇ ਇੰਟਰਵੀਊ ਦੌਰਾਨ ਉਸ ਖਿਲਾਫ ਅੱਪਤੀਜਨਕ ਟਿਪਣੀ ਕੀਤੀ ਸੀ।
ਇਸ ਮਾਮਲੇ ਸੰਬੰਧੀ ਜਦੋਂ ਬੰਬੇ ਹਾਈਕੋਰਟ 'ਚ ਸੁਣਵਾਈ ਹੋਈ ਤਾਂ ਰਿਚਾ ਵਲੋਂ ਲਗਾਏ ਇਲਜ਼ਾਮਾਂ ਤੇ ਪਾਇਲ ਘੋਸ਼ ਵੱਲੋਂ ਕੋਈ ਵੀ ਕੋਰਟ 'ਚ ਹਾਜ਼ਰ ਨਹੀਂ ਹੋਇਆ । ਦੱਸ ਦਈਏ ਕਿ ਰਿਚਾ ਨੇ ਪਾਇਲ ਤੋਂ ਇਲਾਵਾ ਵੀ ਹੋਰਨਾਂ ਲੋਕਾਂ 'ਤੇ ਕੇਸ ਦਰਜ ਕਰਵਾਇਆ ਹੈ। ਪਰ ਉਨ੍ਹਾਂ 'ਚ ਕੋਈ ਵੀ ਕੋਰਟ 'ਚ ਪੇਸ਼ ਨਹੀ ਹੋਇਆ। ਹੁਣ ਇਸ ਮਾਮਲੇ 'ਤੇ ਕੱਲ੍ਹ ਫਿਰ ਪੇਸ਼ੀ ਹੋਵੇਗੀ।