ਸਰਬਜੀਤ ਦੀ ਪਤਨੀ ਦਾ ਕਿਰਦਾਰ ਬੜਾ ਚੁਣੌਤੀਪੂਰਨ : ਰਿਚਾ ਚੱਢਾ
Saturday, Dec 26, 2015 - 06:33 PM (IST)

ਮੁੰਬਈ : ''ਗੈਂਗਸ ਆਫ ਵਾਸੇਪੁਰ'' ਵਿਚ ਨਗਮਾ ਦੇ ਕਿਰਦਾਰ ''ਚ ਰੰਗ ਬੰਨ੍ਹਣ ਵਾਲੀ ਅਦਾਕਾਰਾ ਰਿਚਾ ਚੱਢਾ ਹੁਣ ਫਿਲਮ ''ਸਰਬਜੀਤ'' ਵਿਚ ਨਜ਼ਰ ਆਏਗੀ। ਇਹ ਬਾਇਓਪਿਕ ਫਿਲਮ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਜੀਵਨ ''ਤੇ ਅਧਾਰਿਤ ਹੈ, ਜਿਸ ''ਚ ਰਿਚਾ ਸਰਬਜੀਤ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਇਸ ''ਚ ਆਪਣੇ ਰੋਲ ਨੂੰ ਲੈ ਕੇ ਰਿਚਾ ਕਾਫੀ ਉਤਸ਼ਾਹਿਤ ਹੈ।
ਉਸ ਨੇ ਦੱਸਿਆ, ''''ਮੈਂ ਹਮੇਸ਼ਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਫਿਲਮ ''ਚ ਬਿਲਕੁਲ ਨਵਾਂ ਕਿਰਦਾਰ ਨਿਭਾਅ ਰਹੀ ਹਾਂ। ਇਹ ਬਹੁਤ ਚੁਣੌਤੀਪੂਰਨ ਹੈ। ਇਕ ਬਾਇਓਪਿਕ ਹੋਣ ਕਾਰਨ ਇਹ ਜ਼ਿੰਮੇਵਾਰੀ ਭਰਪੂਰ ਕੰਮ ਹੈ।'''' ਉਸ ਨੇ ਦੱਸਿਆ, ''''ਕ੍ਰਿਸਮਸ ਦੀਆਂ ਛੁੱਟੀਆਂ ਕਾਰਨ ਹਰ ਕੋਈ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੈ, ਇਸ ਲਈ ਸ਼ੂਟਿੰਗ ਰੁਕ ਗਈ ਹੈ ਪਰ ਅਸੀਂ ਜਨਵਰੀ ''ਚ ਦੁਬਾਰਾ ਸ਼ੂਟਿੰਗ ਕਰਾਂਗੇ।''''
ਫਿਲਮ ''ਚ ''ਸਰਬਜੀਤ'' ਦਾ ਮੁਖ ਕਿਰਦਾਰ ਰਣਦੀਪ ਹੁੱਡਾ ਨਿਭਾਉਣਗੇ। ਰਿਚਾ ਉਸ ਦੇ ਆਪੋਜ਼ਿਟ ਪਤਨੀ ਸੁਖਪ੍ਰੀਤ ਦਾ ਕਿਰਦਾਰ ਨਿਭਾਏਗੀ। ਫਿਲਮ ''ਚ ਐਸ਼ਵਰਿਆ ਰਾਏ ਬੱਚਨ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਏਗੀ। ਇਹ ਫਿਲਮ ਅਗਲੇ ਸਾਲ 20 ਮਈ ਨੂੰ ਰਿਲੀਜ਼ ਹੋਵੇਗੀ।