ਅਨਿਲ ਕਪੂਰ ਦੀ ਧੀ ਰੀਆ ਕਪੂਰ ਨਹੀਂ ਮਨਾਵੇਗੀ ਕਰਵਾ ਚੌਥ, ਸੋਸ਼ਲ ਮੀਡੀਆ ''ਤੇ ਲਿਖੀ ਭਾਵੁਕ ਪੋਸਟ

Friday, Oct 22, 2021 - 01:11 PM (IST)

ਅਨਿਲ ਕਪੂਰ ਦੀ ਧੀ ਰੀਆ ਕਪੂਰ ਨਹੀਂ ਮਨਾਵੇਗੀ ਕਰਵਾ ਚੌਥ, ਸੋਸ਼ਲ ਮੀਡੀਆ ''ਤੇ ਲਿਖੀ ਭਾਵੁਕ ਪੋਸਟ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਧੀ ਰੀਆ ਕਪੂਰ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਬੀਤੇ ਦਿਨੀਂ ਰੀਆ ਕਪੂਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਇਕ ਅਜਿਹੀ ਗੱਲ ਦਾ ਜ਼ਿਕਰ ਕੀਤਾ, ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ।

PunjabKesari
 
ਇਸ ਸਟੋਰੀ 'ਚ ਉਸ ਨੇ ਲਿਖਿਆ ਸੀ ਕਿ ''ਕੋਈ ਵੀ ਬ੍ਰੈਂਡਸ ਵਾਲੇ ਕਰਵਾ ਚੌਥ 'ਚ ਸਹਿਯੋਗ ਲਈ ਉਨ੍ਹਾਂ ਨਾਲ ਸੰਪਰਕ ਨਾ ਕਰਨ। ਰੀਆ ਕਪੂਰ ਨੇ ਇੰਸਟਾਗ੍ਰਾਮ 'ਤੇ ਇੱਕ ਲੰਮਾ ਨੋਟ ਸਾਂਝਾ ਕਰਦੇ ਹੋਏ ਕਿਹਾ ਕਿ ਤਿਉਹਾਰ ਦੀ ਭਾਵਨਾ ਅਜਿਹੀ ਨਹੀਂ ਹੈ, ਜਿਸ ਨਾਲ ਉਹ ਅਤੇ ਉਸ ਦਾ ਪਤੀ ਕਰਣ ਬੁਲਾਨੀ ਸਹਿਮਤ ਹੋਵੇ।''

PunjabKesari

ਰੀਆ ਕਪੂਰ ਨੇ ਇਸ ਨੋਟ 'ਚ ਲਿਖਿਆ ਕਿ ''ਨਮਸਤੇ ਐਤਵਾਰ ਮੁਬਾਰਕ ਹੋਵੇ। ਕਰਵਾ ਚੌਥ ਜਾਂ ਉਸ ਲਈ ਸਹਿਯੋਗ ਕਰਨ ਦੇ ਲਈ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਨਾ ਕਰੋ। ਇਹ ਅਜਿਹਾ ਕੁਝ ਨਹੀਂ ਹੈ ਕਿ ਮੈਂ ਅਤੇ ਕਰਣ ਇਸ 'ਤੇ ਵਿਸ਼ਵਾਸ ਕਰੀਏ। ਹਾਂ ਅਸੀਂ ਉਨ੍ਹਾਂ ਜੋੜਿਆਂ ਦਾ ਸਨਮਾਨ ਕਰਦੇ ਹਾਂ, ਜੋ ਇਹ ਵਰਤ ਕਰਦੇ ਹਨ।

PunjabKesari

ਇਹ ਸਿਰਫ਼ ਮੇਰੇ ਲਈ ਨਹੀਂ ਹੈ। ਇਸ ਲਈ ਆਖਰੀ ਚੀਜ਼, ਜੋ ਮੈਂ ਕਰਨਾ ਚਾਹੁੰਦੀ ਹਾਂ ਉਹ ਹੈ ਕਿਸੇ ਅਜਿਹੀ ਚੀਜ਼ ਨੂੰ ਵਧਾਵਾ ਦੇਣਾ, ਜਿਸ 'ਤੇ ਮੈਨੂੰ ਵਿਸ਼ਵਾਸ ਨਹੀਂ ਅਤੇ ਅਸਲ 'ਚ ਮੈਂ ਉਸ ਭਾਵਨਾ ਨਾਲ ਸਹਿਮਤ ਨਹੀਂ ਹਾਂ ਜੋ ਇਸ ਨਾਲ ਆਉਂਦੀ ਹੈ।'' ਇਸ ਨੋਟ ਤੋਂ ਬਾਅਦ ਕਈ ਲੋਕਾਂ ਨੇ ਰੀਆ ਕਪੂਰ ਨੂੰ ਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ।


author

sunita

Content Editor

Related News