ਏਕਤਾ ਕਪੂਰ ਤੇ ਰੀਆ ਕਪੂਰ ‘ਦਿ ਕਰੂਅਲ’ ਲਈ ਫਿਰ ਆਈਆਂ ਇਕੱਠੀਆਂ

Thursday, Nov 10, 2022 - 02:31 PM (IST)

ਏਕਤਾ ਕਪੂਰ ਤੇ ਰੀਆ ਕਪੂਰ ‘ਦਿ ਕਰੂਅਲ’ ਲਈ ਫਿਰ ਆਈਆਂ ਇਕੱਠੀਆਂ

ਮੁੰਬਈ (ਬਿਊਰੋ) - ਅਦਾਕਾਰਾ ਤੱਬੂ, ਕਰੀਨਾ ਕਪੂਰ ਖ਼ਾਨ ਤੇ ਕ੍ਰਿਤੀ ਸੈਨਨ ਨੇ ਆਪਣੀ ਦਮਦਾਰ ਅਦਾਕਾਰੀ ਤੇ ਪਰਦੇ ’ਤੇ ਮੌਜੂਦਗੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਹੁਣ ਪਹਿਲੀ ਵਾਰ ਬਾਲੀਵੁੱਡ ਦੀਆਂ ਇਹ ਤਿੰਨ ਖੂਬਸੂਰਤ ਪ੍ਰਮੁੱਖ ਔਰਤਾਂ ਕਾਮਿਕ ਕੈਪਰ ’ਦਿ ਕਰੂਅਲ’ ਲਈ ਸਕ੍ਰੀਨ ’ਤੇ ਇਕੱਠੇ ਨਜ਼ਰ ਆਉਣਗੀਆਂ। ਫ਼ਿਲਮ ’ਵੀਰੇ ਦੀ ਵੈਡਿੰਗ’ ਦੀ ਸੁਪਰਹਿੱਟ ਨਿਰਮਾਤਾ ਜੋੜੀ ਏਕਤਾ ਆਰ. ਕਪੂਰ ਤੇ ਰੀਆ ਕਪੂਰ, ਜੋ ਦਰਸ਼ਕਾਂ ਲਈ ਡਰਾਮਾ ਤੇ ਕਾਮੇਡੀ ਦਾ ਕਾਕਟੇਲ ਲਿਆਉਣ ਲਈ ਦੁਬਾਰਾ ਇਕੱਠੀਆਂ ਹੋਈਆਂ ਹਨ। 

ਸੰਘਰਸ਼ਸ਼ੀਲ ਏਅਰਲਾਈਨ ਇੰਡਸਟਰੀ ਦੀ ਪਿੱਠਭੂਮੀ ’ਚ ਬਣੀ ’ਦਿ ਕਰੂਅਲ’ ਇਕ ਮਜ਼ੇਦਾਰ ਕਾਮੇਡੀ ਹੋਵੇਗੀ। ਫ਼ਿਲਮ ਦੀਆਂ ਤਿੰਨ ਔਰਤਾਂ ਖੁਦ ਨੂੰ ਸਾਬਤ ਕਰਨ ਲਈ ਸਭ ਕੁਝ ਕਰਦੀਆਂ ਹਨ। ਹਾਲਾਂਕਿ, ਉਨ੍ਹਾਂ ਦੀ ਕਿਸਮਤ ਕੁਝ ਗ਼ਲਤ ਸਥਿਤੀਆਂ ਵੱਲ ਲੈ ਜਾਂਦੀ ਹੈ ਤੇ ਉਹ ਝੂਠ ਦੇ ਜਾਲ ’ਚ ਫਸ ਜਾਂਦੀਆਂ ਹਨ। ‘ਦਿ ਕਰੂਅਲ’ ਗ਼ਲਤੀਆਂ ਤੇ ਹਾਦਸਿਆਂ ਦੀ ਕਾਮੇਡੀ ਨਾਲ ਭਰੀ ਇਕ ਗੁੰਝਲਦਾਰ ਰਾਈਡ ਹੈ। 

ਜ਼ਿੰਦਗੀ ਤੁਹਾਡੇ ਲਈ ਬਹੁਤ ਸਾਰੀਆਂ ਚੁਣੌਤੀਆਂ ਲਿਆਉਂਦੀ ਹੈ, ਤਾਂ ਕੀ ਤੁਸੀਂ ਇਸ ਦੇ ਲਈ ਤਿਆਰ ਹੋ? ਰਾਜੇਸ਼ ਕ੍ਰਿਸ਼ਨਨ ਦੁਆਰਾ ਨਿਰਦੇਸ਼ਿਤ ਤੇ ਬਾਲਾਜੀ ਮੋਸ਼ਨ ਪਿਕਚਰਜ਼ ਲਿਮਿਟੇਡ ਤੇ ਅਨਿਲ ਕਪੂਰ ਪ੍ਰੋਡਕਸ਼ਨ ਦੁਆਰਾ ਸਹਿ-ਨਿਰਮਾਤਾ, ਇਹ ਫਿਲਮ ਫਰਵਰੀ, 2023 ਤੋਂ ਫਲੋਰ ’ਤੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸ਼ੇਅਰ ਕਰੋ।


author

sunita

Content Editor

Related News