ਸੁਸ਼ਾਂਤ ਦੀ ਮੌਤ ਦੇ ਦਿਨ ਰਿਆ ਚੱਕਰਵਰਤੀ ਨੇ ਸਾਂਝੀ ਕੀਤੀ ਸੀ ਇਹ ਵੀਡੀਓ, 2 ਕਰੋੜ ਤੋਂ ਵੱਧ ਵਾਰ ਦੇਖੀ ਗਈ

2021-06-13T12:59:13.14

ਮੁੰਬਈ (ਬਿਊਰੋ)– ਸਵਰਗੀ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਦਾਕਾਰ ਦੀ ਅਚਾਨਕ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੁਸ਼ਾਂਤ ਨੇ ਪਿਛਲੇ ਸਾਲ 14 ਜੂਨ, 2020 ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਉਸ ਦਾ ਕੇਸ ਅੱਜ ਵੀ ਜਾਂਚ ਅਧੀਨ ਹੈ। ਅੱਜ ਵੀ ਸੁਸ਼ਾਂਤ ਦੇ ਪ੍ਰਸ਼ੰਸਕਾਂ ਤੇ ਉਸ ਦੇ ਪਰਿਵਾਰ ਲਈ ਉਸ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੈ। ਉਸ ਨੂੰ ਯਾਦ ਕਰਦਿਆਂ ਉਸ ਦਾ ਪਰਿਵਾਰ, ਦੋਸਤ ਤੇ ਪ੍ਰਸ਼ੰਸਕ ਅੱਜ ਵੀ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝਾ ਕਰਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਾਮੇਡੀਅਨ-ਯੂਟਿਊਬਰ ਭੁਵਨ ਬਾਮ ਨੂੰ ਵੱਡਾ ਸਦਮਾ, ਇਕੋ ਮਹੀਨੇ ’ਚ ਕੋਰੋਨਾ ਕਾਰਨ ਮਾਤਾ-ਪਿਤਾ ਦਾ ਹੋਇਆ ਦਿਹਾਂਤ

ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਪ੍ਰੇਮਿਕਾ ਤੇ ਅਦਾਕਾਰਾ ਰਿਆ ਚੱਕਰਵਰਤੀ ਕਾਫ਼ੀ ਵਿਵਾਦਾਂ ’ਚ ਰਹੀ ਹੈ। ਇੰਨਾ ਹੀ ਨਹੀਂ, ਸੁਸ਼ਾਂਤ ਦੀ ਮੌਤ ਦੇ ਸਬੰਧ ’ਚ ਉਸ ਦੇ ਖ਼ਿਲਾਫ਼ ਕਈ ਗੰਭੀਰ ਦੋਸ਼ ਵੀ ਲਗਾਏ ਗਏ ਸਨ ਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਸੁਸ਼ਾਂਤ ਦੀ ਮੌਤ ਦੇ ਦਿਨ ਰਿਆ ਚੱਕਰਵਰਤੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ। ਉਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।

ਰਿਆ ਚੱਕਰਵਰਤੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ 14 ਜੂਨ ਨੂੰ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦਿਨ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਫਲੈਟ ’ਚ ਮ੍ਰਿਤਕ ਪਾਇਆ ਗਿਆ ਸੀ। ਇਸ ਵੀਡੀਓ ’ਚ ਰਿਆ ਚੱਕਰਵਰਤੀ ਨੀਲੇ ਰੰਗ ਦੀ ਡਰੈੱਸ ’ਚ ਪੂਲ ਸਾਈਟ ’ਤੇ ਫੋਟੋਸ਼ੂਟ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਹਰੇ ਰੰਗ ਦੇ ਪਹਾੜ ਰਿਆ ਦੇ ਪਿੱਛੇ ਦਿਖਾਈ ਦੇ ਰਹੇ ਹਨ। ਹਾਲਾਂਕਿ ਵੀਡੀਓ ਦੇਖਣ ਤੋਂ ਬਾਅਦ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਹੜੀ ਜਗ੍ਹਾ ਹੈ।

 
 
 
 
 
 
 
 
 
 
 
 
 
 
 
 

A post shared by Rhea Chakraborty (@rhea_chakraborty)

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਰਿਆ ਚੱਕਰਵਰਤੀ ਨੇ ਕੈਪਸ਼ਨ ’ਚ ਲਿਖਿਆ ਸੀ, ‘ਮੈਂ ਸੱਚਮੁੱਚ ਬਹੁਤ ਸ਼ੂਟ ਕਰ ਰਹੀ ਹਾਂ, ਠੀਕ ਹੈ ਭਾਈ…।’ ਇਸ ਦੇ ਨਾਲ ਹੀ ਉਸ ਨੇ ਗੁੱਸੇ ’ਚ ਇਮੋਜੀ ਵੀ ਅਪਲੋਡ ਕੀਤੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵੀਡੀਓ ਨੂੰ ਹੁਣ ਤੱਕ 2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Rhea Chakraborty (@rhea_chakraborty)

ਦੱਸ ਦੇਈਏ ਕਿ 34 ਸਾਲਾ ਸੁਸ਼ਾਂਤ ਸਿੰਘ ਰਾਜਪੂਤ 14 ਜੂਨ, 2020 ਨੂੰ ਆਪਣੇ ਮੁੰਬਈ ਦੇ ਫਲੈਟ ’ਚ ਮ੍ਰਿਤਕ ਪਾਇਆ ਗਿਆ ਸੀ। ਮੁੰਬਈ ਪੁਲਸ ਅਨੁਸਾਰ ਸੁਸ਼ਾਂਤ ਨਵੰਬਰ, 2019 ਤੋਂ ਉਦਾਸੀ ’ਚ ਸੀ ਤੇ ਮੁੰਬਈ ਦੇ ਇਕ ਡਾਕਟਰ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਵੱਖ-ਵੱਖ ਐਂਗਲਾਂ ਤੋਂ ਕੀਤੀ ਜਾ ਰਹੀ ਹੈ। ਸੀ. ਬੀ. ਆਈ. ਤੋਂ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਤੇ ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਤੱਕ, ਦੇਸ਼ ਦੀਆਂ ਤਿੰਨ ਵੱਡੀਆਂ ਜਾਂਚ ਏਜੰਸੀਆਂ ਇਸ ਕੇਸ ਨੂੰ ਸੰਭਾਲ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh