ਮੁੰਬਈ-ਗੋਆ ''ਚ NCB ਦੇ ਛਾਪੇ, ਕਰਨ ਜੌਹਰ ਸਣੇ ਇਨ੍ਹਾਂ ਸਿਤਾਰਿਆਂ ਤੋਂ ਹੋ ਸਕਦੀ ਹੈ ਪੁੱਛਗਿੱਛ

09/12/2020 9:19:49 PM

ਮੁੰਬਈ (ਬਿਊਰੋ) : ਡਰੱਗਜ਼ ਕੇਸ 'ਚ ਜੇਲ੍ਹ ਦੀ ਹਵਾ ਖਾ ਰਹੀ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਸਾਹਮਣੇ ਹੈਰਾਨਕੁੰਨ ਖ਼ੁਲਾਸੇ ਕੀਤੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਪ੍ਰੇਮਿਕਾ ਦੇ ਜੇਲ੍ਹ ਜਾਣ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐੱਨ. ਸੀ. ਬੀ. ਨੇ 25 ਬਾਲੀਵੁੱਡ ਹਸਤੀਆਂ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਤੋਂ ਡਰੱਗਜ਼ ਕੇਸ 'ਚ ਪੁੱਛਗਿੱਛ ਹੋ ਰਹੀ ਹੈ। ਹੁਣ ਇਨ੍ਹਾਂ ਹਸਤੀਆਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਸਭ ਤੋਂ ਵੱਡਾ ਨਾਂ ਸਾਰਾ ਅਲੀ ਖ਼ਾਨ ਦਾ ਹੈ। ਇਨ੍ਹਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ, ਡਿਜ਼ਾਈਨਰ ਸੀਮੋਨ ਖੰਭਾਟਾ, ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਤੇ ਰੇਨਡਰਾਪ ਮੀਡੀਆ ਦੀ ਫਾਊਂਡਰ ਤੇ ਡਾਇਰੈਕਟਰ ਰੋਹਿਣੀ ਅਈ. ਅਰ. ਉੱਤੇ ਸੁਸ਼ਾਂਤ ਦੇ ਦੋਸਤ ਮੁਕੇਸ਼ ਛਾਬੜਾ ਸ਼ਾਮਲ ਦੱਸੇ ਜਾ ਰਹੇ ਹਨ। ਇਕ ਮੀਡੀਆ ਰਿਪੋਰਟ 'ਚ ਇਹ ਖ਼ੁਲਾਸਾ ਹੋਇਆ ਹੈ। ਉੱਥੇ ਹੀ ਕਰਨ ਜੌਹਰ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਸੇ ਦੌਰਾਨ ਐੱਨ. ਸੀ. ਬੀ. ਨੇ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਹੈ। ਸ਼ਨੀਵਾਰ ਯਾਨੀਕਿ ਅੱਜ ਮੁੰਬਈ ਅਤੇ ਗੋਆ 'ਚ ਕਈ ਥਾਵਾਂ 'ਤੇ ਛਾਪੇ ਮਾਰੇ ਗਏ ਹਨ। ਇਹ ਕਾਰਵਾਈ ਡਰੱਗਜ਼ ਪੈਡਲਰ (ਨਸ਼ਾ ਤਸਕਰ) ਅਨੁਜ ਕੇਸਵਾਨੀ ਦੀ ਨਿਸ਼ਾਨਦੇਹੀ 'ਤੇ ਕੀਤੀ ਗਈ ਹੈ।

ਰੀਆ ਚੱਕਰਵਰਤੀ ਨੇ ਹੀ ਕੀਤਾ ਹੈ ਇਨ੍ਹਾਂ ਨਾਵਾਂ ਦਾ ਖ਼ੁਲਾਸਾ 
ਰਿਪੋਰਟਸ ਮੁਤਾਬਿਕ, ਰੀਆ ਨੇ ਹੀ ਐੱਨ. ਸੀ. ਬੀ. ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਪੰਜਾਂ ਨਾਵਾਂ ਦਾ ਖ਼ੁਲਾਸਾ ਕੀਤਾ ਹੈ। ਰੀਆ ਚੱਕਰਵਰਤੀ ਤੋਂ ਪੁੱਛਗਿੱਛ ਤੋਂ ਬਾਅਦ ਐੱਨ. ਸੀ. ਬੀ. ਨੇ 20 ਪੇਜਾਂ ਦਾ ਬਿਆਨ ਤਿਆਰ ਕੀਤਾ ਹੈ, ਜਿਸ ਵਿਚ ਸਾਰਾ ਅਲੀ ਖ਼ਾਨ, ਰਕੁਲਪ੍ਰੀਤ ਸਿੰਘ, ਸੀਮੋਨ ਖੰਭਾਟਾ, ਰੋਹਿਣੀ ਅਈਅਰ ਅਤੇ ਮੁਕੇਸ਼ ਛਾਬੜਾ ਦੇ ਨਾਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੀਆਂ ਬਾਲੀਵੁੱਡ ਹਸਤੀਆਂ ਨੂੰ ਜਲਦ ਸੰਮਨ ਜਾਰੀ ਕੀਤਾ ਜਾਵੇਗਾ ਅਤੇ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਲਿਸਟ ਵਿਚ 20 ਨਾਂ ਹੋਰ ਹਨ, ਜਿਨ੍ਹਾਂ ਦਾ ਕਿਸੇ ਵੀ ਸਮੇਂ ਖ਼ੁਲਾਸਾ ਹੋ ਸਕਦਾ ਹੈ। ਦੋਸ਼ਾਂ ਦਾ ਸਾਹਮਣਾ ਕਰ ਰਹੇ ਕਿਸੇ ਵੀ ਸਿਤਾਰੇ ਵੱਲੋਂ ਪ੍ਰਤੀਕਿਰਿਆ ਨਹੀਂ ਆਈ ਹੈ।

ਕਰਨ ਜੌਹਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਬਾਲੀਵੁੱਡ ਸਿਤਾਰਿਆਂ ਦੀ ਪਾਰਟੀ ਹੁੰਦੀ ਸੀ, ਜਿਸ ਵਿਚ ਡਰੱਗਜ਼ ਦਾ ਸੇਵਨ ਹੁੰਦਾ ਸੀ। ਅਜਿਹੀ ਹੀ ਇਕ ਪਾਰਟੀ ਕਰਨ ਜੌਹਰ ਦੇ ਘਰ 30 ਜੁਲਾਈ 2019 ਨੂੰ ਹੋਈ ਸੀ। ਇਸ ਦੀਆਂ ਕੁਝ ਵੀਡੀਓ ਵੀ ਵਾਇਰਲ ਹੋਈਆਂ ਸਨ। ਇਸ ਪਾਰਟੀ 'ਚ ਕਥਿਤ ਤੌਰ 'ਤੇ ਵਿੱਕੀ ਕੌਸ਼ਲ, ਦੀਪਕਾ ਪਾਦੂਕੋਣ, ਰਣਬੀਰ ਕਪੂਰ, ਮਲਾਇਕਾ ਅਰੋੜਾ, ਅਰਜੁਨ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖ਼ਤਰ ਨੇ ਹਿੱਸਾ ਲਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਤਾਰਿਆਂ ਵਿਚ ਵੀ ਕਾਫ਼ੀ ਹੰਗਾਮਾ ਹੋਇਆ ਸੀ।


sunita

Content Editor

Related News